“ਸਿੱਖਾਂ ਨਾਲ ਧੋਖੇ ਅਤੇ ਵਿਸਵਾਸ਼ਘਾਤ ਦਾ ਦਿਨ 24 ਜੁਲਾਈ!’

ਜਸਪਾਲ ਸਿੰਘ ਹੇਰਾਂ

ਅੱਜ ਤੋਂ 33 ਵਰੇ ਪਹਿਲਾ ਇਕ ਸੰਤ ਵਲੋਂ ਆਪਣੀ ਸ਼ਹਾਦਤ ਨਾਲ ਕੌਮ ਦੀ ਦਸ਼ਾ ਅਤੇ ਦਿਸ਼ਾ ਨੂੰ ਇਨਕਲਾਬੀ ਮੋੜ ਦੇ ਕੇ, ਸਿੱਖਾਂ ਦੀ ਬਹਾਦਰੀ, ਦਿ੍ਰੜਤਾ, ਗੁਰੂ ਪ੍ਰਤੀ ਅਥਾਹ ਸ਼ਰਧਾ ਦਾ ਆਪਣੀ ਸ਼ਹਾਦਤ ਨਾਲ ਰੰਗ ਐਨਾ ਗੂੜਾ ਕਰ ਦਿੱਤਾ ਸੀ ਕਿ ਉਸ ਦਾ ਲਿਸ਼ਕਾਰਾ ਸਮੁੁੱਚੇ ਵਿਸ਼ਵ ਦੀਆਂ ਅੱਖਾਂ ਚੁੰਧਿਆ ਗਿਆ ਸੀ। ਇਸ ਮਹਾਨ ਸ਼ਹਾਦਤ ਦੇ ਲਗਭਗ ਇਕ ਸਾਲ ਬਾਅਦ ਭਾਵ 24 ਜੁਲਾਈ 1985 ਨੂੰ ਇਕ ਹੋਰ ਸੰਤ ਅਖਵਾਉਂਦੇ ਸੰਤ ਨੇ ਇਸ ਮਹਾਨ ਸ਼ਹਾਦਤ ਦੇ ਰੰਗ ਨੂੰ ਆਪਣੀ ਨਲਾਇਕੀ, ਬੁਜ਼ਦਿਲੀ ਕਾਰਨ ਸਮੇਂ ਦੀ ਜ਼ਾਬਰ ਹੂਕਮਤ ਨਾਲ ਸਿੱਖ ਮਾਰੂ ਸਮਝੌਤੇ ਦੇ ਰਸਗੁੱਲੇ ਖਾਹ ਕੇ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਸੀ। ਅੱਜ ਦੇ ਦਿਨ 24 ਜੁਲਾਈ 1985 ਨੂੰ ਮੁੱਢ ਕਦੀਮੋ ਸਿੱਖਾਂ ਦੀ ਕਾਤਲ ਦਿੱਲੀ ’ਚ ਬੈਠ ਕੇ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਨੇ ਸਮੇਂ ਦੇ ਹਾਕਮ ਰਾਜੀਵ ਗਾਂਧੀ ਨਾਲ ਰਾਜੀਵ-ਲੌਂਗੋਵਾਲ ਸਮਝੌਤੇ ਦੇ ਰਸਗੁੱਲੇ ਖ਼ਾਹ ਕੇ ਪੰਜਾਬ ਦੀ ਅਤੇ ਸਿੱਖ ਜੁਆਨੀ ਦੀ ਤਬਾਹੀ ਦੀ ਦਾਸਤਾਨ ਲਿਖ ਦਿੱਤੀ ਸੀ। ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲਾ, ਪੰਜਾਬ ’ਚ ਸਰਕਾਰੀ ਦਹਿਸ਼ਤਗਰਦੀ ਦੇ ਨੰਗੇ ਨਾਚ ਦੇ ਇਵਜ਼ ’ਚ ਆਪਣੀ ਮਾਂ ਇੰਦਰਾ ਗਾਂਧੀ ਦਾ ਸੋਧਾ ਲੁਆ ਕੇ ਰਾਜੀਵ ਗਾਂਧੀ ਅੰਦਰੋ-ਅੰਦਰੋ ਅੰਦਰੀ ਬੇਹੱਦ ਡਰਿਆ ਹੋਇਆ ਸੀ। ਉਸ ਨੂੰ ਦਿਨ ਰਾਤ ਸਿੱਖਾਂ ਤੋਂ ਭੈਅ ਆਉਣ ਲੱਗ ਪਿਆ ਸੀ। ਉਸ ਸਮੇਂ ਉਸ ਨਾਲ ਸਮਝੌਤਾ ਕਰਨਾ ਸ੍ਰੀ ਦਰਬਾਰ ਸਾਹਿਬ ਸਾਕੇ ਦੇ ਸਮੁੱਚੇ ਸ਼ਹੀਦਾਂ ਦੇ ਖੂਨ ਦਾ ਮੁੱਲ ਵੱਟਣਾ ਤੇ ਉਨਾਂ ਦੀ ਸ਼ਹਾਦਤ ਨਾਲ ਗ਼ਦਾਰੀ ਕਰਨਾ ਸੀ।

ਲੌਂਗੋਵਾਲ ਤੇ ਉਸ ਦੇ ਚਾਪਲੂਸ ਸਾਥੀਆਂ ਬਰਨਾਲਾ, ਬਲਵੰਤ ਸਿਹੁੰ ਤੇ ਰਾਮੂਵਾਲੀਏ ਵਰਗਿਆਂ ਨੇ ਸ਼ਹੀਦਾਂ ਦੀਆਂ ਪਵਿੱਤਰ ਮਿ੍ਰਤਕ ਦੇਹਾਂ ’ਤੇ ਪੈਰ ਰੱਖ ਕੇ ਇਸ ਸਮਝੌਤੇ ’ਤੇ ਦਸਤਖ਼ਤ ਕੀਤੇ। ਇਸ ਸਮਝੌਤੇ ’ਚ ਪੰਜਾਬ ਤੋਂ ਉਸ ਦੇ ਪਾਣੀ ਜਿਸ ’ਤੇ ਇਨਾਂ ਗ਼ਦਾਰ ਆਗੂਆਂ ਨੇ ਦਸਤਖ਼ਤ ਕੀਤੇ, , ਖੋਹ ਲਿਆ ਗਿਆ। ਰਾਜੀਵ-ਲੌਂਗੋਵਾਲ ਸਮਝੌਤੇ ’ਚ ਪੰਜਾਬ ਦੇ ਪਾਣੀਆਂ ਦੇ ਰੌਲੇ ਸਬੰਧੀ ਟਿ੍ਰਬਿੳੂਨਲ ਬਣਾਉਣ ਦੀ ਮੱਦ ਦਰਜ ਕੀਤੀ ਗਈ। ਇਸ ਸਮਝੌਤੇ ’ਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਮੰਗ ‘ਕੌਮੀ ਘਰ ਦੀ ਪ੍ਰਾਪਤੀ’ ਦਾ ਕੋਈ ਜ਼ਿਕਰ ਨਹੀਂ ਹੋਇਆ। ਇਸ ਸਮਝੌਤੇ ’ਚ ਆਨੰਦਪੁਰ ਦਾ ਮਤਾ ਭੁਲਾ ਦਿੱਤਾ ਗਿਆ। ਇਸ ਸਮਝੌਤੇ ’ਚ ਪੰਜਾਬੀ ਬੋਲਦੇ ਇਲਾਕੇ, ਪੰਜਾਬ ਲਈ ਲੈਣ ਦੀ ਥਾਂ ਹਰਿਆਣੇ ਨੂੰ ਨਵੀਂ ਰਾਜਧਾਨੀ ਬਣਾਉਣ ਲਈ 107 ਪਿੰਡ ਹੋਰ ਦੇਣ ਦਾ ਫੈਸਲਾ ਕਰ ਦਿੱਤਾ ਗਿਆ। ਇਸ ਸਮਝੌਤੇ ’ਚ ਜੇਲਾਂ ’ਚ ਬੰਦ ਤਿੰਨ ਹਜ਼ਾਰ ਤੋਂ ਵੱਧ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਕੋਈ ਮੰਗ ਨਾ ਹੋਈ। ਧਰਮੀ ਫੌਜੀਆਂ ਨੂੰ ਮੁੜ ਫੌਜ ’ਚ ਵਾਪਸ ਲੈਣ ਦਾ ਕੋਈ ਜ਼ਿਕਰ ਨਾ ਹੋਇਆ। ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਚੁੱਕੇ ਗਏ ਅਨਮੋਲ ਖਜ਼ਾਨੇ ਨੂੰ ਅਣਡਿੱਠ ਕਰ ਦਿੱਤਾ ਗਿਆ। ਸਾਕਾ ਦਰਬਾਰ ਸਾਹਿਬ ਸਮੇਂ ਸਿੱਖ ਸੰਗਤਾਂ ’ਤੇ ਹੋਏ ਵਹਿਸ਼ੀਆਨਾ ਕਤਲੇਆਮ ਨੂੰ ਇਸ ਸਮਝੌਤੇ ਸਮੇਂ ਭੁਲਾ ਦਿੱਤਾ ਗਿਆ। ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋੋਸ਼ੀ ਜਿਹੜੇ ਰਾਜੀਵ ਗਾਂਧੀ ਦੀ ਵਜਾਰਤ ’ਚ ਵਜ਼ੀਰ ਬਣੇ ਬੈਠੇ ਸਨ, ਉਨਾਂ ਨੂੰ ਵਜ਼ਾਰਤ ’ਚੋਂ ਕੱਢਣ ਦੀ ਅਤੇ ਸਜ਼ਾ ਦੇਣ ਦੀ ਕੋਈ ਮੰਗ ਨਾਂਹ ਕੀਤੀ ਅਤੇ ਰਾਜੀਵ ਗਾਂਧੀ ਵੱਲੋਂ ਸਿੱਖ ਕਤਲੇਆਮ ਨੂੰ ਸਿੱਖ ਦੰਗੇ ਦੱਸੇ ਜਾਣ ਨੂੰ ਚੁੱਪ-ਚਾਪ ਬਰਦਾਸ਼ਤ ਕਰ ਲਿਆ ਗਿਆ। ਪੰਜਾਬ ਲਈ ਕਿਸੇ ਵਿਸ਼ੇਸ਼ ਆਰਥਿਕ ਪੈਕੇਜ਼ ਦੀ ਮੰਗ ਦਾ ਕਿਸੇ ਨੂੰ ਚੇਤੇ ਨਹੀਂ ਆਇਆ।

ਸਮਝੌਤੇ ਸਮੇਂ ਚੇਤੇ ਸੀ ਤਾਂ ਪੰਜਾਬ ’ਚ ਜਲਦੀ ਚੋਣਾਂ ਕਰਾਕੇ ਪੰਜਾਬ ਦੇ ਰਾਜਭਾਗ ’ਤੇ ਕਾਬਜ਼ ਹੋਣ ਦੀ ਲਾਲਸਾ। ਹਿੰਦੂਤਵੀ ਸ਼ੈਤਾਨ, ਮਕਾਰ, ਚਲਾਕ ਤਾਕਤਾਂ ਨਾਲ ਗੱਲਬਾਤ ਦੀ ਮੇਜ਼ ’ਤੇ ਸਿੱਖ ਹਮੇਸ਼ਾਂ ਹਾਰਦੇ ਆਏ ਹਨ  ਅਤੇ 24 ਜੁਲਾਈ 1985 ਨੂੰ ਇਕ ਵਾਰ ਫ਼ਿਰ ਹਾਰ ਗਏ। ਹਾਰ ਨਾਲ ਸਿੱਖਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਤੇ ਉਨਾਂ ਦੇ ਸਾਥੀਆਂ ਦੀ ਸ਼ਹਾਦਤ ਨਾਲ ਪੰਜਾਬ ’ਤੇ ਸਿੱਖੀ ਲਈ ਕੀਤੀ ਵੱਡੀ ਕਮਾਈ ਨੂੰ ਗੈਰਾਂ ਤੇ ਦੁਸ਼ਮਣਾਂ ਦੇ ਪੈਰਾਂ ’ਚ ਰੋੜ ਦਿੱਤਾ। ਦੁਸ਼ਮਣ ਨਾਲ ਗੱਲਬਾਤ ਕਰਨੀ ਭਾਵੇਂ ਗ਼ਲਤ ਨਹੀਂ ਆਖ਼ੀ ਜਾ ਸਕਦੀ। ਪ੍ਰੰਤੂ ਜੇ ਇਸ ਗੱਲਬਾਤ ’ਚੋਂ ਕੁਝ ਪ੍ਰਾਪਤ ਕਰਨ ਦੀ ਥਾਂ ਜੋ ਕੁਝ ਝੋਲੀ ’ਚ ਹੈ ਉਸਨੂੰ ਵੀ ਗੁਆ ਲੈਣਾ ਹੈ, ਫ਼ਿਰ ਅਜਿਹੀ ਗੱਲਬਾਤ ਤੋਂ ਬਿਨਾਂ ਹੀ ਲੱਖ ਦਰਜ਼ੇ ਚੰਗੇ ਰਹਿੰਦੇ ਹਾਂ। ਅੱਜ ਦੇ ਦਿਨ ਭਾਵ 24 ਜੁਲਾਈ  1984 ਨੂੰ ਬਾਦਲਕਿਆਂ ਵਲੋਂ ਮੋਗਾ ਰੈਲੀ ਸਮੇਂ ਅਕਾਲੀ ਦਲ ਦੇ ਪਾਏ ਭੋਗ ਨੂੰ ਵੀ ਚੇਤੇ ਕਰਨਾ ਬਣਦਾ ਹੈ। ਜਿਸ ਅਕਾਲੀ ਦਲ ਦਾ ਮੈਂਬਰ ਬਣਨ ਲਈ ਕਦੇ ਅੰਮਿ੍ਰਤਧਾਰੀ ਹੋਣ ਦੀ ਮੁੱਢਲੀ ਸ਼ਰਤ ਹੁੰਦੀ ਸੀ, ਉਸ ਅਕਾਲੀ ਦਲ ਦੇ ਦਰਵਾਜ਼ੇ ‘ਨਿੱਕਰਧਾਰੀਆਂ’’ ਲਈ ਖੋਲ ਦਿੱਤੇ ਗਏ ਤੇ ਸ਼ੋ੍ਰਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿਚ ਬਦਲ ਦਿੱਤਾ ਗਿਆ।  ਇਸ ਤਰਾਂ ਅਕਾਲੀ ਆਗੂਆਂ ਵਲੋਂ ਕੌਮ ਨਾਲ ਵਿਸ਼ਵਾਸ਼ਘਾਤ, ਧੋਖੇ ਤੇ ਫ਼ਰੇਬ ਦਾ ਦਿਨ ਹੈ 24 ਜੁਲਾਈ। ਅੱਜ ਵੀ ਬਾਦਲਕੇ ਪੰਜਾਬ ਤੇ ਸਿੱਖਾਂ ਦੀ ਫੋਕੀ ਹਾਮੀ ਭਰਕੇ ਆਪਣੇ ਕਾਲੇ ਦਾਗ਼ ਨੂੰ ਧੋਣਾ ਚਾਹੁੰਦੇ ਹਨ। ਪੰ੍ਰਤੂ ਗ਼ਦਾਰੀ ਤੇ ਅ�ਿਤਘਣਤਾ ਦਾ ਦਾਗ ਕਦੇ ਧੋਤਾ ਨਹੀਂ ਜਾ ਸਕਦਾ। ਇਸ ਨੂੰ ਕੌਮ ਲਈ ਕੁਰਬਾਨ ਹੋ ਕੇ ਆਪਣੇ ਖ਼ੂਨ ਨਾਲ ਹੀ ਧੋਤਾ ਜਾ ਸਕਦਾ ਹੈ। ਪ੍ਰੰਤੂ ਇਹ ਮਾਦਾ ਅੱਜ ਦੇ ਲੋਭੀ-ਲਾਲਸੀ ਬਾਦਲਕਿਆਂ  ਤੇ ਹੋਰ ਆਗੂਆਂ ’ਚ ਨਹੀਂ ਹੈ।

  •  
  •  
  •  
  •  
  •