ਖ਼ਾਲਸਾ ਏਡ ਹੜਾਂ ਦੀ ਮਾਰ ਝੱਲ ਰਹੇ ਅਸਾਮੀਆਂ ਦੀ ਮਦਦ ਲਈ ਪਹੁੰਚੀ


ਚੰਡੀਗੜ੍ਹ: ਅਸਾਮ ਵਿਚ ਆਏ ਹੋਏ ਹੜ੍ਹਾਂ ਕਾਰਨ ਮੁਸ਼ਕਲ ਚ ਫਸੇ ਹੋਏ ਅਸਾਮੀਆਂ ਦੀ ਮਦਦ ਕਰਨ ਲਈ ਖਾਲਸਾ ਏਡ ਪਹੁੰਚ ਗਈ ਹੈ। ਖ਼ਾਲਸਾ ਏਡ ਨੇ ਹੜਾਂ ਦੀ ਮਾਰ ਝੱਲ ਰਹੇ ਅਸਾਮ ਵਿਚ ਲੰਗਰ ਦੇ ਨਾਲ ਨਾਲ ਹਜ਼ਾਰਾਂ ਤੋਂ ਵੱਧ ਪੀੜਤਾਂ ਤਕ ਰੋਜ਼ਾਨਾ ਵਰਤੋਂ ਚ ਆਉਣ ਵਾਲਾ ਰਾਸ਼ਨ ਪਹੁੰਚਾਇਆ ਹੈ।
ਖਾਲਸਾ ਏਡ ਨੇ ਆਪਣੇ ਟਵਿੱਟਰ ਖਾਤੇ ਉੱਤੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਹੈ ਉਹ ਚਾਰ ਤੋਂ ਵੱਧ ਲੋਕਾਂ ਨੂੰ ਰਾਸ਼ ਤੇ ਹੋਰ ਵਸਤਾਂ ਪਹੁੰਚਾ ਰਹੇ ਹਨ।
Our @khalsaaid_india team is providing food rations to 4000 people who have been affected by the floods in #Assam  ! Much more to do।
ਅਜਿਹੀਆਂ ਹੋਰਨਾਂ ਮੁਸੀਬਤਾਂ ਵਿਚ ਵੀ ਖ਼ਾਲਸਾ ਏਡ ਹਮੇਸ਼ਾ ਅੱਗੇ ਆਈ ਹੈ। ਖ਼ਾਲਸਾ ਏਡ ਨੇ ਕੁਦਰਤੀ ਆਫ਼ਤਾਂ ਕਾਰਨ ਮੁਸ਼ਕਲ ਵਿਚ ਪਏ ਲੋਕਾਂ ਦੀ ਮਦਦ ਕੀਤੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਚ ਸੋਕਾ ਪੀੜਤ ਇਲਾਕੇ ਵਿਚ ਪਾਣੀ ਪਹੁੰਚਾਇਆ ਸੀ ਤੇ ਓਡੀਸ਼ਾ ਦੇ ਫਾਨੀ ਤੂਫ਼ਾਨ ਤੋਂ ਪੀੜਤ ਲੋਕਾਂ ਦੀ ਵੀ ਮਦਦ ਕੀਤੀ ਸੀ।

ਇਸ ਸੰਸਥਾ ਨੇ ਸੀਰੀਆ ਤੋਂ ਲੈ ਕੇ ਇਰਾਕ ਤੇ ਮਿਆਂਮਾਰ ਵਰਗੇ ਦੇਸ਼ਾਂ ਵਿਚ ਅਜਿਹੇ ਹੋਰ ਕਈ ਮਦਦਗਾਰ ਕੰਮ ਕੀਤੇ ਹਨ। ਸੂਬੇ ਦੇ 33 ਵਿਚੋਂ 27 ਜ਼ਿਲ੍ਹੇ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਮਾਰ ਹੇਠ ਹਨ। ਇਸ ਕੁਦਰਤੀ ਆਫ਼ਤ ਕਾਰਨ ਤਕਰੀਬਨ 49 ਲੱਖ ਲੋਕ ਅਪਣੇ ਘਰਾਂ ਤੋਂ ਦੂਰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਏ ਗਏ ਹਨ

  •  
  •  
  •  
  •  
  •