ਉੱਤਰਾਖੰਡ ਦੇ ਭਾਜਪਾ ਮੁੱਖ ਮੰਤਰੀ ਰਾਵਤ ਦੀ ਵੀਡਿਓ ਵਾਇਰਲ: ਗਾਂ ਦਿੰਦੀ ਹੈ ਅਕਸੀਜਨ

ਦੇਹਰਾਦੂਨ : ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਦਾਆਵਾ ਕੀਤਾ ਹੈ ਕਿ ਗਾਂ ਆਕਸੀਜਨ ਛੱਡਣ ਵਾਲਾ ਇਕਮਾਤਰ ਪਸ਼ੂ ਹੈ। ਉਨ੍ਹਾਂ ਕਿਹਾ ਕਿ ਗਊ ਦੀ ਮਾਲਸ਼ ਕਰ ਕੇ ਸਾਹ ਸਬੰਧੀ ਸਮੱਸਿਆਵਾਂ ਦਾ ਇਲਾਜ਼ ਕੀਤਾ ਜਾ ਸਕਦਾ ਹੈ। ਵਾਇਰਲ ਹੋਈ ਇਕ ਵੀਡੀਉ ਵਿਚ ਮੁੱਖ ਮੰਤਰੀ ਰਾਵਤ ਇਕ ਪ੍ਰੋਗਰਾਮ ‘ਚ ਗਊ ਦੇ ਰੋਗਨਾਸ਼ਕ ਗੁਣਾਂ ਸੰਬਧੀ ਗੱਲ ਕਰਦੇ ਦਿਖਾਈ ਦੇ ਰਹੇ ਹਨ। ਵੀਡੀਉ ਵਿਚ ਰਾਵਤ ਕਹਿ ਰਹੇ ਹਨ, ”ਗਊ ਇਕੋ-ਇਕ ਅਜਿਹਾ ਪਸ਼ੂ ਹੈ ਜੋ ਆਕਸੀਜਨ ਲੈਂਦਾ ਅਤੇ ਛੱਡਦਾ ਹੈ ਇਸ ਲਈ ਅਸੀਂ ਗਊ ਨੂੰ ਮਾਤਾ ਦਾ ਦਰਜਾ ਦਿਤਾ ਹੈ ਕਿਉਂਕਿ ਉਹ ਸਾਨੂੰ ਆਕਸੀਜਨ ਦਿੰਦੀ ਹੈ।

WATCH VIDEO HERE

ਉਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਗਊ ਦੀ ਮਾਲਸ਼ ਕਰਨ ਨਾਲ ਸਾਹ ਦੀ ਤਕਲੀਫ਼ ਦੂਰ ਹੋ ਜਾਂਦੀ ਹੈ ਅਤੇ ਗਊ ਦੇ ਸੰਪਰਕ ‘ਚ ਲਗਾਤਾਰ ਰਹਿਣ ਨਾਲ ਟੀਬੀ ਵਰਗੀ ਬੀਮਾਰੀ ਠੀਕ ਹੋ ਜਾਂਦੀ ਹੈ। ਵੀਡੀਉ ਵਿਚ ਮੁੱਖ ਮੰਤਰੀ ਗਊ ਦੇ ਗੋਬਰ ਅਤੇ ਗਊ-ਮੂਤਰ ਨੂੰ ਦਵਾਈ ਦੇ ਸਮਾਣ ਦਸ ਰਹੇ ਹਨ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਮੰਤਰੀ ਰਹਿੰਦਿਆਂ ਉਨ੍ਹਾਂ ਨੇ ਇਸ ਸਬੰਧੀ ਵਿਗਿਆਨਕ ਖੋਜਾਂ ਵੀ ਕਰਵਾਈਆਂ ਹਨ।

ਰਾਵਤ ਵੀਡੀਉ ਵਿਚ ਕਹਿੰਦੇ ਦਿਖਾਈ ਦੇ ਰਹੇ ਹ,”ਗਊ-ਮੂਤਰ ਅਤੇ ਗੋਬਰ ‘ਚ ਐਨੀ ਤਾਕਤ ਹੈ ਕਿ ਸਾਡੇ ਸਰੀਰ, ਚਮੜੀ, ਦਿਲ ਅਤੇ ਕਿਡਨੀ ਲਈ ਇਹ ਕਿੰਨਾਂ ਫ਼ਾਇਦੇਮੰਦ ਹੈ, ਵਿਗਿਆਨੀ ਅੱਜ ਇਸ ਦੀ ਪੁਸ਼ਟੀ ਕਰ ਰਹੇ ਹਨ।” ਇਸ ਤੋਂ ਪਹਿਲਾਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਤੇ ਨੈਨੀਤਾਲ ਤੋਂ ਨਵੇਂ ਚੁਣੇ ਸਾਂਸਦ ਅਜੇ ਭੱਟ ਨੇ ਦਾਅਵਾ ਕੀਤਾ ਸੀ ਕਿ ਬਾਗੇਸ਼ਵਰ ‘ਚ ਵਗਣ ਵਾਲੀ ਗਰੂੜਗੰਗਾ ਦੇ ਪਾਣੀ ਨੂੰ ਪੱਥਰ ਨਾਲ ਰਗੜ ਕੇ ਜੇਕਰ ਕਿਸੇ ਗਰਭਵਤੀ ਔਰਤ ਨੂੰ ਪਿਆ ਦਿਤਾ ਜਾਵੇ ਤਾਂ ਅਪ੍ਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ।

ਮੁੱਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਇਹ ਕਹਿੰਦਿਆਂ ਮੁੱਖ ਮੰਤਰੀ ਦਾ ਬਚਾਅ ਕੀਤਾ ਕਿ ਉਨ੍ਹਾਂ ਨੇ ਉਹੀ ਕਿਹਾ ਹੈ ਜੋ ਉਤਰਾਖੰਡ ਦੇ ਪਰਬਤੀ ਇਲਾਕਿਆਂ ਵਿਚ ਆਮ ਮੰਨਿਆਂ ਜਾਂਦਾ ਹੈ। ਉਨ੍ਹਾਂ ਨਾਂ ਗੁਪਤ ਰੱਖੇ ਜਾਣ ਦੀ ਅਪੀਲ ਕਰਦਿਆਂ ਕਿਹਾ, ”ਗਊ ਦੇ ਦੁੱਧ ਅਤੇ ਗਊ-ਮੂਤਰ ਦੇ ਗੁਣਾਂ ਬਾਰੇ ਸਾਰੇ ਜਾਣਦੇ ਹਨ ਅਤੇ ਪਰਬਤੀ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਇਹ ਵੀ ਵਿਸ਼ਵਾਸ ਕਰਦੇ ਹਨ ਕਿ ਉਹ ਸਾਨੂੰ ਆਕਸੀਜਨ ਵੀ ਦਿੰਦੀ ਹੈ।”

  •  
  •  
  •  
  •  
  •