ਡੋਂਕੀ ਲਾ ਕੇ USA ਪਹੁੰਚਣ ਵਾਲਿਆਂ ਨੂੰ ਨਹੀਂ ਰੋਕ ਸਕੇਗੀ ਟਰੰਪ ਸਰਕਾਰ

ਵਾਸ਼ਿੰਗਟਨ – ਅਮਰੀਕੀ ਸਰਹੱਦ ‘ਤੇ ਪਹੁੰਚੇ ਲੋਕਾਂ ਨੂੰ ਹੁਣ ਅਮਰੀਕਾ ਪਨਾਹ ਦੇਣ ਤੋਂ ਇਨਕਾਰ ਨਹੀਂ ਕਰ ਸਕੇਗੀ। ਫੈਡਰਲ ਜੱਜ ਨੇ ਟਰੰਪ ਪ੍ਰਸ਼ਾਸਨ ਦੀ ਇਸ ਸਬੰਧ ‘ਚ ਲਾਗੂ ਕੀਤੀ ਗਈ ਨੀਤੀ ਖਿਲਾਫ ਬੁੱਧਵਾਰ ਨੂੰ ਇੱਕ ਅਦਾਲਤੀ ਹੁਕਮ ਸੁਣਾਇਆ। ਜੱਜ ਦਾ ਇਹ ਆਦੇਸ਼ ਮੈਕਸੀਕੋ ਤੋਂ ਆਉਣ ਵਾਲੇ ਇਮੀਗ੍ਰੈਂਟਾਂ ਨੂੰ ਰੋਕਣ ਲਈ ਰਾਸ਼ਟਰਪਤੀ ਦੇ ਯਤਨਾਂ ਦੀ ਕਾਨੂੰਨੀ ਹਾਰ ਹੈ 

ਸੈਨ ਫ੍ਰਾਂਸੀਸਕੋ ‘ਚ ਅਮਰੀਕੀ ਜ਼ਿਲਾ ਜੱਜ ਜੋਨ ਟਾਈਗਰ ਦਾ ਇਹ ਆਦੇਸ਼ ਵਾਸ਼ਿੰਗਟਨ ਡੀ. ਸੀ. ‘ਚ ਫੈਡਰਲ ਜੱਜ ਦੇ ਉਸ ਫੈਸਲੇ ਤੋਂ ਬਾਅਦ ਆਇਆ ਹੈ ਜਿਸ ‘ਚ ਉਨ੍ਹਾਂ ਨੇ 9 ਦਿਨ ਪਹਿਲਾਂ ਪੁਰਾਣੀ ਨੀਤੀ ਨੂੰ ਜਾਰੀ ਰੱਖਣ ਦਾ ਆਦੇਸ਼ ਦਿੱਤਾ ਸੀ। ਜਿਕਰਯੋਗ ਹੈ ਨਵੀਂ ਨੀਤੀ ਅਮਰੀਕਾ ਦੇ ਰਸਤੇ ‘ਚ ਪੈਣ ਵਾਲੇ ਕਿਸੇ ਦੇਸ਼ ‘ਚੋਂ ਲੰਘ ਕੇ ਆਉਣ ਵਾਲੇ ਅਜਿਹੇ ਇਮੀਗ੍ਰੈਂਟਾਂ ਨੂੰ ਪਨਾਹ ਦੇਣ ਤੋਂ ਇਨਕਾਰ ਕਰਦੀ ਹੈ, ਜਿਸ ਨੇ ਉਥੇ ਸੁਰੱਖਿਆ ਦੀ ਮੰਗ ਨਾ ਕੀਤੀ ਹੋਵੇ। ਮੈਕਸੀਕੋ ਸਰਹੱਦ ਨੂੰ ਪਾਰ ਕਰਕੇ ਆਉਣ ਵਾਲੇ ਜ਼ਿਆਦਾ ਇਮੀਗ੍ਰੈਂਟ ਮੱਧ ਅਮਰੀਕਾ ਤੋਂ ਹੁੰਦੇ ਹਨ ਪਰ ਇਹ ਸਾਰੇ ਦੇਸ਼ਾਂ ਦੇ ਨਾਗਰਿਕਾਂ ‘ਤੇ ਲਾਗੂ ਹੋਵੇਗਾ ਸਿਰਫ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ ਦੇ ਨਾਗਰਿਕਾਂ ਨੂੰ ਇਸ ‘ਚ ਛੋਟ ਹੈ। ਇਹ ਨਾਟਕੀ ਬਦਲਾਅ ਪਿਛਲੇ ਹਫਤੇ ਤੋਂ ਪ੍ਰਭਾਵ ‘ਚ ਆਇਆ। ਇਥੇ ਦੱਸ ਦਈਏ ਕਿ ਇਨ੍ਹਾਂ ‘ਚੋਂ ਕਈ ਇਮੀਗ੍ਰੈਂਟ ਡੋਂਕੀ ਲਾ ਕੇ, ਸੁਰੰਗਾਂ ਰਾਹੀਂ ਅਤੇ ਜੰਗਲਾ  ਹਾਲਾਂਕਿ ਇਸ ਗੱਲ ‘ਤੇ ਵਖੋਂ-ਵੱਖ ਖਬਰਾਂ ਆ ਰਹੀਆਂ ਸਨ ਕਿ ਅਮਰੀਕੀ ਇਮੀਗ੍ਰੇਸ਼ਨ ਏਜੰਸੀਆਂ ਇਸ ਨੂੰ ਲਾਗੂ ਕਰ ਰਹੀਆਂ ਹਨ ਜਾਂ ਨਹੀਂ। ਜੱਜ ਟਾਈਗਰ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਇਹ ਨੀਤੀ ਇਮੀਗ੍ਰੈਂਟਾਂ ਨੂੰ ਹਿੰਸਾ ਅਤੇ ਉਤਪੀੜਣ ਵੱਲ ਧੱਕ ਸਕਦੀ ਹੈ।ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਉਨ੍ਹਾਂ ਦੇ ਅਧਿਕਾਰਾਂ ਤੋਂ ਉਨ੍ਹਾਂ ਨੂੰ ਦੂਰ ਕਰ ਸਕਦੀ ਹੈ ਅਤੇ ਉਨ੍ਹਾਂ ਉਸ ਦੇਸ਼ ਵਾਪਸ ਭੇਜ ਸਕਦੀ ਹੈ ਜਿੱਥੋਂ ਉਹ ਭੱਜੇ ਹਨ।

  • 1
  •  
  •  
  •  
  •