ਪੰਜਾਬੀ ਵਿਦਿਆਰਥੀ ਦੀ ਆਸਟ੍ਰੇਲੀਆ ਚ ਮੌਤ

ਚੰਡੀਗੜ੍ਹ: ਪਿੰਡ ਜੱਟਪੁਰ ਤੋਂ ਆਸਟ੍ਰੇਲੀਆ ਪੜ੍ਹਨ ਗਏ ਵਿਦਿਆਰਥੀ 24 ਸਾਲਾ ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਉੱਥੇ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਨਿਵਾਸੀ ਜੱਟਪੁਰ ਕਰੀਬ ਚਾਰ ਸਾਲ ਪਹਿਲਾਂ ਆਸਟਰੇਲੀਆ ਦੇ ਸ਼ਹਿਰ ਸਿਡਨੀ ‘ਚ ਪੜ੍ਹਾਈ ਲਈ ਸਟੱਡੀ ਵੀਜ਼ੇ ‘ਤੇ ਗਿਆ ਸੀ ਤੇ ਜਿਸ ਦਾ ਕੋਰਸ ਖਤਮ ਹੋਣ ਕਿਨਾਰੇ ਸੀ।

ਮ੍ਰਿਤਕ ਦੇ ਤਾਏ ਦੇ ਲੜਕੇ ਗਗਨਦੀਪ ਨੇ ਦੱਸਿਆ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਹਰਪ੍ਰੀਤ ਸਿੰਘ ਨੇ ਦੁਬਈ ‘ਚ ਰਹਿੰਦੇ ਆਪਣੇ ਪਿਤਾ ਸੁਖਦੇਵ ਸਿੰਘ ਨਾਲ ਗੱਲ ਬਾਤ ਕੀਤੀ। ਉਪਰੰਤ ਭਾਰਤ ‘ਚ ਰਹਿੰਦੀ ਆਪਣੀ ਮਾਤਾ ਅਨੀਤਾ ਦੇਵੀ ਨਾਲ ਕੁਝ ਦੇਰ ਗੱਲ ਕਰਨ ਉਪਰੰਤ ਇਹ ਕਹਿ ਕੇ ਫੋਨ ਬੰਦ ਕਰ ਦਿੱਤਾ ਕਿ ਮੈਂ ਦੁਬਾਰਾ ਫੋਨ ਕਰਦਾ ਹਾਂ। ਇਸ ਤੋਂ ਕੁਝ ਸਮੇਂ ਬਾਅਦ ਨੌਜਵਾਨ ਹਰਪ੍ਰੀਤ ਸਿੰਘ ਦੇ ਦੋਸਤਾਂ ਨੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਕੇ ਉਕਤ ਦੁਖਦਾਈ ਸੂਚਨਾ ਦਿੱਤੀ ਕਿ ਉਸ ਦੀ ਨਹਾਉਂਦੇ ਸਮੇਂ ਸਿਹਤ ਵਿਗੜਨ ਕਾਰਣ ਮੌਤ ਹੋ ਗਈ ਹੈ। ਨੌਜਵਾਨ ਹਰਪ੍ਰੀਤ ਸਿੰਘ ਵਾਲੀਬਾਲ ਦਾ ਇਕ ਵਧੀਆ ਖਿਡਾਰੀ ਸੀ, ਜਿਸ ਦੀ ਮੌਤ ਨਾਲ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਵਿਦਿਆਰਥੀ ਹਰਪ੍ਰੀਤ ਸਿੰਘ ਦੀ ਲਾਸ਼ 1 ਅਗਸਤ ਨੂੰ ਭਾਰਤ ਪਹੁੰਚੇਗੀ।

  •  
  •  
  •  
  •  
  •