ਪਿਤਾ ਦਸ਼ਮੇਸ਼ ਦਾ ਸੱਚਾ ਸਿਪਾਹੀ ਹਾਂ ਡਰਾਂਗਾ ਨਹੀਂ: ਕੁੰਵਰ ਵਿਜੈ ਪ੍ਰਤਾਪ ਸਿੰਘ

ਚੰਡੀਗੜ੍ਹ, : “ਮੇਰਾ ਉਹ ਲੈਵਲ ਨਹੀਂ ਹੈ ਕਿ ਮੈਂ ਇਨ੍ਹਾਂ ਲੋਕਾਂ ਦੇ ਬੇਤੁਕੇ ਸਵਾਲਾਂ ਦਾ ਜਵਾਬ ਦੇਵਾਂ। ਜੇਕਰ ਮੈਨੂੰ ਇਹ ਜਵਾਬ ਦੇਣਾ ਹੋਵੇਗਾ ਤਾਂ ਮੈਨੂੰ ਵੀ ਉਸੇ ਲੈਵਲ ਉਤੇ ਆਉਣਾ ਪਵੇਗਾ। ਪਿਤਾ ਦਸਮੇਸ਼ ਦਾ ਇੱਕ ਸੱਚਾ ਸਿਪਾਹੀ ਹੋਣ ਦੇ ਨਾਤੇ ਮੈਂ ਉਸ ਲੈਵਲ ਉਤੇ ਆ ਨਹੀਂ ਸਕਦਾ।

ਮੈਨੂੰ ਸੱਚੇ ਰਸਤੇ ਤੋਂ ਭਟਕਾਉਣ ਦੀ ਕੁੱਝ ਲੋਕਾਂ ਵਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੰਤੂ ਮੈਂ ਸੱਚਾਈ ਦੇ ਰਸਤੇ ਤੋਂ ਨਹੀਂ ਭਟਕਾਂਗਾ ਤੇ ਨਾ ਹੀ ਡਰਾਂਗਾ। ਮੇਰੇ ਵਲੋਂ ਫਰੀਦਕੋਟ ਦੀ ਮਾਣਯੋਗ ਅਦਾਲਤ ਵਿਚ ਕੋਟਕਪੂਰਾ ਫਾਇਰਿੰਗ ਦੇ ਕੇਸ ਵਿਚ ਇੱਕ ਚਾਰਜਸ਼ੀਟ ਫਾਈਲ ਕਰ ਦਿੱਤੀ ਗਈ ਹੈ ਜਿਸ ਦੀ ਇੱਕ-ਇੱਕ ਲਾਈਨ ਮੇਰੀ ਨਿਰਪੱਖਤਾ, ਪੇਸ਼ੇਵਾਰਨਾ ਅਤੇ ਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ। ਅੱਜ ਵੀ ਮੈਂ ਹਰ ਨਾਗਰਿਕ ਨੂੰ ਬੇਨਤੀ ਕਰਾਂਗਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਸਬੰਧ ਵਿਚ ਕਿਸੇ ਕਿਸਮ ਦੇ ਸਪਸ਼ਟੀਕਰਨ ਦੀ ਲੋੜ ਹੈ ਤਾਂ ਮੈਂ ਹਮੇਸ਼ਾਂ ਹਾਜ਼ਰ ਹਾਂ। 

ਸਾਡੀ ਆਮ ਜਨਤਾ ਦੇ ਪ੍ਰਤੀ ਅਤੇ ਸਟੇਟ ਦੇ ਪ੍ਰਤੀ ਵੱਡੀ ਜਵਾਬਦੇਹੀ ਹੁੰਦੀ ਹੈ ਜਿਸ ਤੋਂ ਅਸੀਂ ਵਿਚਲਿਤ ਨਹੀਂ ਹੋ ਸਕਦੇ- ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ 

ਉਕਤ ਜਵਾਬ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਮੀਡੀਆ ਨੂੰ ਜਾਰੀ ਕੀਤੇ ਇੱਕ ਬਿਆਨ ਦੇ ਸਬੰਧ ਵਿਚ ਦਿੱਤਾ।

  • 2.7K
  •  
  •  
  •  
  •