ਕਾਂਗਰਸ ਨੇ ਕਰਨਾਟਕ ਦੇ 14 ਵਿਧਾਇਕ ਪਾਰਟੀ ਚੋਂ ਬਰਖਾਸਤ ਕੀਤੇ

ਬੰਗਲੌਰ: ਕਰਨਾਟਕ ਵਿਧਾਨ ਸਭਾ ਦੇ 14 ਸਾਬਕਾ ਵਿਧਾਇਕਾਂ ਨੂੰ ਕਾਂਗਰਸ ਨੇ ਪਾਰਟੀ ਚੋਂ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਸਾਰੇ ਵਿਧਾਇਕਾਂ ਉੱਤੇ ਪਾਰਟੀ ਵਿਰੋਧੀ ਗਤੀਵਿਧੀਆਂ ਚ ਸ਼ਾਮਲ ਰਹਿਣ ਦੇ ਦੋਸ਼ ਲਾਕੇ ਮੰਗਲਵਾਰ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾਇਆ ਹੈ।ਬਰਖ਼ਾਸਤ ਕਰ ਦਿੱਤਾ। ਵਿਧਾਇਕਾਂ ਨੂੰ ਹਾਲ ਹੀ ਚ ਕਰਨਾਟਕ ਵਿਧਾਨ ਸਭਾ ਸਪੀਕਰ ਨੇ ਅਯੋਗ ਵੀ ਕਰਾਰ ਦਿੱਤਾ ਸੀ।
ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਵਲੋਂ ਜਾਰੀ ਇਕ ਬਿਆਨ ਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਧਾਇਕਾਂ ਨੂੰ ਕੱਢਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਨੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦਿਨੇਸ਼ ਗੁੰਡੂ ਰਾਓ ਦੇ ਪ੍ਰਸਤਾਵ ਨੂੰ ਆਗਿਆ ਦੇ ਦਿੱਤੀ ਹੈ।
ਕਰਨਾਟਕ ਦੀ ਸੂਬਾਈ ਕਮੇਟੀ ਨੇ ਇਨ੍ਹਾਂ ਆਗੂਆਂ ਨੂੰ ਪਾਰਟੀ ਚੋਂ ਕੱਢਣ ਦੀ ਸਿਫਾਰਿਸ਼ ਕੀਤੀ ਸੀ। ਇਨ੍ਹਾਂ 14 ਆਗੂਆਂ ਨੇ ਕੁਝ ਹਫਤੇ ਪਹਿਲਾਂ ਪਾਰਟੀ ਤੋਂ ਬਗਾਵਤ ਕਰਦਿਆਂ ਹੋਇਆਂ ਅਸਤੀਫਾ ਸੌਂਪਿਆ ਸੀ। ਜਿਸ ਦੇ ਬਾਅਦ ਪਾਰਟੀ ਨੇ ਇਨ੍ਹਾਂ ਖਿਲਾਫ ਦਲਬਦਲੂ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।

ਇਸ ਮਗਰੋਂ ਇਨ੍ਹਾਂ ਲੋਕਾਂ ਨੂੰ ਅਯੋਗ ਠਹਿਰਾਇਆ ਗਿਆ ਸੀ। ਹੁਣ ਇਨ੍ਹਾਂ ਆਗੂਆਂ ਨੇ ਵਿਧਾਨ ਸਭਾ ਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਹੈ। ਜਿਸ ਤੋਂ ਬਾਅਦ ਕਰਨਾਟਕ ਚ ਕਾਂਗਰਸ ਤੇ ਜੀਡੀਐਸ ਦੀ ਚੱਲ ਰਹੀ ਸਰਕਾਰ ਡਿੱਗ ਗਈ ਤੇ ਭਾਜਪਾ ਨੇ ਬੀਐਸ ਯੇਦੀਯੁਰੱਪਾ ਦੀ ਅਗਵਾਈ ਚ ਸਰਕਾਰ ਬਣਾ ਲਈ।

  •  
  •  
  •  
  •  
  •