ਪੰਜਾਬ ਚ ਆਨਲਾਈਨ ਬਦਲੀਆਂ ਦੀ ਹੋਈ ਆਰੰਭਤਾ

ਚੰਡੀਗੜ੍ਹ: ਪੰਜਾਬ ਚ ਆਨਲਾਈਨ ਬਦਲੀਆਂ ਦੀ ਆਰੰਭਤਾ ਸਿਖਿਆ ਵਿਭਾਗ ਤੋਂ ਕਰ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਮਾਧਿਅਮ ਰਾਹੀਂ ਕੀਤੀਆਂ ਬਦਲੀਆਂ ਦੀ ਪਹਿਲੀ ਲਿਸਟ ਜਾਰੀ ਕੀਤੀ। ਇਸ ਦੇ ਨਾਲ ਹੀ ਬਦਲੀ ਦੇ ਚਾਹਵਾਨ ਅਧਿਆਪਕਾਂ ਨੂੰ ਤਾਜ਼ਾ ਪੋਸਟਿੰਗ ਤੋਂ 3 ਸਾਲ ਦੇ ਅੰਦਰ-ਅੰਦਰ ਨਵੀਂ ਥਾਂ ‘ਤੇ ਨਹੀਂ ਭੇਜਿਆ ਜਾਵੇਗਾ।

ਨਵੀਂ ਤਬਾਦਲਾ ਨੀਤੀ ਤਹਿਤ ਪੰਜਾਬ ਸਕੂਲ ਦੇ ਅਧਿਆਪਕਾਂ ਲਈ ਆਨਲਾਈਨ ਟਰਾਂਸਫਰ ਦਾ ਪਹਿਲਾ ਸੈੱਟ ਜਾਰੀ ਕੀਤਾ ਗਿਆ। ਇਸ ਨਾਲ ਕੰਪਿਊਟਰ-ਸੰਚਾਲਿਤ ਪ੍ਰਣਾਲੀ ਰਾਹੀਂ ਮਨੁੱਖੀ ਦਖ਼ਲਅੰਦਾਜ਼ੀ ਬੰਦ ਹੋ ਗਈ ਤੇ ਪੱਖਪਾਤ ਦੀ ਵੀ ਕੋਈ ਗੁੰਜਾਇਸ਼ ਨਹੀਂ ਰਹੀ। ਇਸ ਨੀਤੀ ਅਨੁਸਾਰ ਇੱਕ ਵਾਰ ਤਬਾਦਲੇ ਦੇ ਆਰਡਰ ਜਾਰੀ ਕੀਤੇ ਜਾਣ ਤੋਂ ਬਾਅਦ ਇਸ ਤੇ ਪਾਲਣਾ ਸ਼ੁਰੂ ਕਰ ਦਿੱਤੀ ਜਾਂਦੀ ਹੈ।

ਇੱਕ ਅਧਿਆਪਕ ਦੇ ਨਵੇਂ ਸਟੇਸ਼ਨ ਵਿੱਚ ਤਿੰਨ ਸਾਲ ਬਿਤਾਉਣ ਤੋਂ ਪਹਿਲਾਂ ਕਿਸੇ ਵੀ ਨਵੀਂ ਟਰਾਂਸਫਰ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇਹ ਤਕਨੀਕ ਪੂਰੀ ਪਾਰਦਰਸ਼ਤਾ ਲਈ ਇਹੀ ਪ੍ਰਕਿਰਿਆ ਹੋਰਨਾਂ ਵਿਭਾਗਾਂ ਵਿੱਚ ਲਾਗੂ ਕਰਨ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।

  •  
  •  
  •  
  •  
  •