ਬਲਾਤਕਾਰ ਦੇ ਕੇਸ ਚ ਪੀੜਤ ਨਾਲ ਵਾਪਰੇ ਸੜਕ ਹਾਦਸੇ ਦੀ ਸੀਬੀਆਈ ਕਰੇਗੀ ਜਾਂਚ

ਨਵੀਂ ਦਿੱਲੀ : ਉੱਨਾਵ (ਰਾਏਬਰੇਲੀ) ਚ ਬਲਾਤਕਾਰ ਪੀੜਤਾ ਦੇ ਨਾਲ ਹੋਏ ਸੜਕ ਹਾਦਸੇ ਦੀ ਘਟਨਾ ਤੋਂ ਬਾਆਦ ਕੇਂਦਰ ਸਰਕਾਰ ਨੇ ਕੇਸ ਜਾਂਚ ਸੀਬੀਆਈ ਤੋਂ ਕਰਾਉਣ ਦੀ ਸੂਬਾ ਸਰਕਾਰ ਦੀ ਸਿਫਾਰਿਸ਼ ਮੰਨ ਲਈ ਹੈ।
ਮੁੱਖ ਗ੍ਰਹਿ ਸਕੱਤਰ ਅਰਵਿੰਦ ਕੁਮਾਰ ਨੇ ਦਸਿਆ ਕਿ ਰਾਏਬਰੇਲੀ ਦੇ ਗੁਰਬਖ਼ਸ਼ਗੰਜ ਥਾਣੇ ਚ ਦਰਜ ਐਫ਼ਆਈਆਰ 305/2019 ਦੀ ਜਾਂਚ ਹੁਣ ਸੀਬੀਆਈ ਕਰੇਗੀ। ਇਸ ਲਈ ਸੂਬਾ ਸਰਕਾਰ ਨੇ ਸੋਮਵਾਰ ਨੂੰ ਕੇਂਦਰ ਨੂੰ ਸਿਫਾਰਿਸ਼ ਭੇਜੀ ਸੀ।


ਗੁਰੂਬਖ਼ਸ਼ਗੰਜ ਥਾਣੇ ਚ ਉੱਨਾਵ ਬਲਾਤਕਾਰ ਕਾਂਡ ਦੀ ਪੀੜਤਾ ਦੇ ਚਾਚਾ ਵਲੋਂ ਵਿਧਾਇਕ ਕੁਲਦੀਪ ਸਿੰਘ ਸਿੰਗਰ ਸਮੇਤ 10 ਲੋਕਾਂ ਖਿਲਾਫ ਨਾਮਜ਼ਦ ਅਤੇ 15-20 ਹੋਰਨਾਂ ਖਿਲਾਫ ਆਈਪੀਸੀ ਦੀ ਧਾਰਾ 302, 307, 506 ਅਤੇ 120 ਬੀ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਸੀ। ਸੀਬੀਆਈ ਇਸ ਮਾਮਲੇ ਚ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ।

  •  
  •  
  •  
  •  
  •