ਕਸ਼ਮੀਰੀਆਂ ਨਾਲ ਕੀਤੇ ਧੱਕੇ ਦੀ ਖੁਸ਼ੀ ‘ਚ ਲੱਡੂ ਵੰਡਦੇ BJP ਵਰਕਰ ਕੀਤੇ ਗ੍ਰਿਫਤਾਰ

ਮੋਹਾਲੀ: ਜਿੱਥੇ ਇੱਕ ਪਾਸੇ ਸਮੁੱਚਾ ਹਿੰਦੀ ਖੇਤਰ ਕਸ਼ਮੀਰੀਆਂ ਨਾਲ ਹੋਏ ਧੱਕੇ ਦੀ ਖੁਸ਼ੀ ਮਨਾ ਰਿਹਾ ਹੈ ਉੱਥੇ ਪੰਜਾਬ ਵਿੱਚ ਕਸ਼ਮੀਰੀਆਂ ਲਈ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਅ ਦਾ ਨਾਅਰਾ ਮਾਰਿਆ ਹੈ ਉੱਥੇ ਹੀ ਬੀਤੇ ਕੱਲ੍ਹ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਵੀ ਵਿਦਿਆਰਥੀਆਂ ਵੱਲੋਂ ਭਾਰਤ ਸਰਕਾਰ ਦੇ ਫੈਂਸਲੇ ਖਿਲਾਫ ਜ਼ਬਰਦਸਤ ਵਿਰੋਧ ਕੀਤਾ ਗਿਆ। ਪਰ ਪੰਜਾਬ ਤੋਂ ਅਲਹਿਦਾ ਹੋ ਕੇ ਹਿੰਦੀ ਖੇਤਰ ਨਾਲ ਆਪਣੀ ਸਾਂਝ ਪੁਗਾਉਣ ਵਾਲੇ ਕੁੱਝ ਪੰਜਾਬੀ ਖਾਸ ਕਰਕੇ ਭਾਜਪਾ ਦੇ ਸਮਰਥਕ ਜਦੋਂ ਕਸ਼ਮੀਰੀਆਂ ਨਾਲ ਹੋਏ ਧੱਕੇ ਦੀ ਖੁਸ਼ੀ ਮਨਾਉਣ ਲੱਗੇ ਤਾਂ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 

ਮੋਹਾਲੀ ਦੇ ਫੇਸ 9 ਵਿੱਚ ਬੀਤੇ ਕੱਲ੍ਹ ਇਹ ਭਾਜਪਾ ਆਗੂ ਕਸ਼ਮੀਰੀਆਂ ਨਾਲ ਹੋਏ ਧੱਕੇ ਦੀ ਖੁਸ਼ੀ ਮਨਾਉਂਦਿਆਂ ਮਠਿਆਈ ਵੰਡਣ ਲੱਗੇ ਸੀ। ਇਸ ਮੌਕੇ ਪੁਲਿਸ ਵੱਲੋਂ ਭਾਜਪਾ ਕਾਉਂਸਲਰ ਸਾਹਿਬ ਅਨੰਦ ਅਤੇ ਅਰੁਨ ਸ਼ਰਮਾ ਨੂੰ ਕੁੱਝ ਸਮਰਥਕਾਂ ਨਾਲ ਹਿਰਾਸਤ ਵਿੱਚ ਲਿਆ ਗਿਆ। ਕੁੱਝ ਸਮੇਂ ਬਾਅਦ ਇਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। 

ਜ਼ਿਕਰਯੋਗ ਹੈ ਕਿ ਜਦੋਂ ਸਿੱਖਾਂ ਉੱਤੇ ਭਾਰਤ ਸਰਕਾਰ ਨੇ 1984 ਵਿੱਚ ਹਮਲਾ ਕੀਤਾ ਸੀ ਉਸ ਸਮੇਂ ਵੀ ਹਿੰਦੂ ਵਰਗ ਦੇ ਇੱਕ ਵੱਡੇ ਹਿੱਸੇ ਨੇ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ ਸੀ। 

  • 114
  •  
  •  
  •  
  •