ਧਾਰਾ 370 ਖ਼ਤਮ ਕਰਨ ਦੇ ਹੱਕ ’ਚ ਹਾਂ: ਸੁਖਬੀਰ ਬਾਦਲ

ਦਿੱਲੀ :ਸ੍ ਸੁਖਬੀਰ ਸਿੰਘ ਬਾਦਲ ਨੇ ਧਾਰਾ 370 ਰੱਦ ਕਰਨ ਵਾਲੇ ਬਿਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਵੀ ਕਿਸੇ ਵੇਲੇ ਦਹਿਸ਼ਤਗਰਦੀ ਸੀ। ਅਸੀਂ ਇੱਕ ਮਜ਼ਬੂਤ ਤੇ ਇੱਕਜੁਟ ਭਾਰਤ ਵਿੱਚ ਵਿਸ਼ਵਾਸ ਰੱਖਦੇ
ਸ੍ਰੀ ਬਾਦਲ ਨੇ ਕਿਹਾ ਕਿ ਅਸੀਂ ਘੱਟ–ਗਿਣਤੀਆਂ ਲਈ ਸੁਰੱਖਿਆ ਚਾਹੁੰਦੇ ਹਾਂ ਅਤੇ ਘੱਟ–ਗਿਣਤੀਆਂ ਨੂੰ ਬਹੁਤ ਸੁਰੱਖਿਆ ਮੁਹੱਈਆ ਵੀ ਕਰਵਾਈ ਗਈ ਹੈ
ਉਨ੍ਹਾਂ ਕਿਹਾ ਕਿ ਜੰਮੂ–ਕਸ਼ਮੀਰ ਦੀਆਂ ਘੱਟ–ਗਿਣਤੀਆਂ ਨੂੰ ਦਬਾ ਕੇ ਰੱਖਿਆ ਜਾਂਦਾ ਰਿਹਾ ਹੈ। ਸੂਬੇ ਵਿੱਚ ਕੋਈ ਘੱਟ–ਗਿਣਤੀ ਕਮਿਸ਼ਨ ਕਦੇ ਵੀ ਨਹੀਂ ਬਣ ਸਕਿਆ।  ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਜੰਮੂ–ਕਸ਼ਮੀਰ ਵਿੱਚ ਜਾਇਦਾਦ ਖ਼ਰੀਦਣ ਦਾ ਹੱਕ ਮਿਲਣਾ ਚਾਹੀਦਾ ਹੈ।

  • 137
  •  
  •  
  •  
  •