ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਨਾਲ 25 ਲੱਖ ਦੀ ਠੱਗੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ
ਤਨਖਾਹ ਪਾਉਣ ਦੇ ਨਾਂ ਉਤੇ ਠੱਗ ਵੱਲੋਂ ਪ੍ਰਨੀਤ ਕੌਰ ਨੂੰ ਫੋਨ ਕਰਕੇ ਕਿਹਾ ਗਿਆ ਕਿ ਉਹ ਐਸਬੀਆਈ ਦਾ ਬੈਂਕ ਮੈਨੇਜਰ ਬੋਲ ਰਿਹਾ ਹੈ, ਤੁਹਾਡੇ ਸੈਲਰੀ ਖਾਤੇ ਵਿਚ ਪਾਉਣੀ ਹੈ। ਛੇਤੀ ਆਪਣਾ ਖਾਤਾ ਨੰਬਰ, ਏਟੀਐਮ ਨੰਬਰ ਤੇ ਸੀਵੀਸੀ ਨੰਬਰ ਦੱਸੋ, ਕਿਉਂਕਿ ਦੇਰ ਹੋਣ ਉਤੇ ਸੈਲਰੀ ਅਟਕ ਜਾਵੇਗੀ। 
ਠੱਗ ਨੇ ਪ੍ਰਨੀਤ ਕੌਰ ਨੂੰ ਕਿਹਾ ਕਿ ਮੈਂ ਫੋਨ ਨੂੰ ਹੋਲਡ ਰੱਖਦਾ ਹਾਂ ਤੁਹਾਡੇ ਨੰਬਰ ਉਤੇ ਇਕ ਓਟੀਪੀ ਵੀ ਆਵੇਗਾ, ਉਹ ਵੀ ਦੱਸ ਦਿਓ ਤਾਂ ਕਿ ਤਨਖਾਹ ਪਾਈ ਜਾ ਸਕੇ।  ਜਦੋਂ ਓਟੀਪੀ ਦੱਸਿਆ ਤਾਂ ਖਾਤੇ ਵਿਚ 23 ਲੱਖ ਰੁਪਏ ਨਿਕਲ ਗਈ।  ਜਿਉਂ ਹੀ ਪੈਸੇ ਨਿਕਲਣ ਦਾ ਮੈਸਜ ਆਇਆ ਤਾਂ ਪ੍ਰਨੀਤ ਕੌਰ ਦੇ ਹੋਸ ਉੱਡ ਗਏ। ਇਸ ਸਬੰਧੀ ਉਨ੍ਹਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ।  ਇਸ ਸਬੰਧੀ ਪੁਲਿਸ ਵੀ ਤੁਰੰਤ ਸਰਗਰਮ ਹੋ ਗਈ ਅਤੇ ਠੱਗਾਂ ਦਾ ਪਤਾ ਕਰਨ ਲੱਗੀ।
ਠੱਗਾਂ ਨੂੰ ਫੜਨ ਲਈ ‘ਭਾਸਕਰ’ ਵਿਚ ਲੱਗੀ ਖਬਰ ਮੁਤਾਬਕ ਪੰਜਾਬ ਪੁਲਿਸ ਦੀ ਛੇ ਮੈਂਬਰੀ ਟੀਮ ਮੰਗਲਵਾਰ ਨੂੰ ਜਾਮਤਾੜਾ  (ਝਾਰਖੰਡ) ਪਹੁੰਚੀ। ਜਾਮਤਾੜਾ ਐਸਪੀ ਅੰਸ਼ੁਮਨ ਕੁਮਾਰ ਨੇ ਦੱਸਿਆ ਕਿ ਪਟਿਆਲਾ ਪੁਲਿਸ ਸਾਈਬਰ ਅਪਰਾਧੀ ਨੂੰ ਰਿਮਾਂਡ ਲੈਣ ਪਹੁੰਚੀ ਹੈ। ਦੋਸ਼ੀ ਨੂੰ ਰਿਮਾਂਡ ਉਤੇ ਪੰਜਾਬ ਭੇਜਣ ਦੀ ਪ੍ਰਕਿਰਿਆ ਚਲ ਰਹੀ ਹੈ।  ਐਸਪੀ ਨੇ ਦੱਸਿਆ ਕਿ ਤਿੰਨ ਅਗਸਤ ਨੂੰ ਹੀ ਅਤਾਉਲ ਅੰਸਾਰੀ ਨੂੰ ਇਕ ਦੂਜੇ ਮਾਮਲੇ ਵਿਚ ਗ੍ਰਿਫਤਾਰ ਕਰਕੇ ਜਾਮਤਾੜਾ ਜੇਲ ਭੇਜਿਆ ਗਿਆ ਸੀ।

  • 140
  •  
  •  
  •  
  •