ਚੀਨ ਨੇ ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਕੀਤੀ ਸਖਤੀ,ਯਾਤਰੀਆਂ ਦੇ ਫਿੰਗਰ ਪ੍ਰਿੰਟ ਜਰੂਰੀ ਕੀਤੇ

ਕਸ਼ਮੀਰ ਚ 370 ਧਾਰਾ ਖਤਮ ਹੋਣ ਤੋਂ ਬਾਆਦ ਇਸ ਖਿੱਤੇ ਪੈਦਾ ਹੋਏ ਅੰਸਤੁਲਿਨ ਕਰਕੇ ਚੁਨ ਵੱਲੋਂ ਮਾਨਸਰੋਵਰ ਯਾਤਰਾ ਤੇ ਸਖਤੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਚੀਨ ਨੇ ਕੈਲਾਸ਼ ਮਾਨਸਰੋਵਰ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ 10ਵੇਂ ਦਲ ਦੇ ਯਾਤਰੀਆਂ ਨੇ ਕਿਹਾ ਹੈ ਕਿ ਚੀਨ ਵਿੱਚ ਦਾਖ਼ਲ ਹੁੰਦਿਆਂ ਹੀ ਫਿੰਗਰ ਪ੍ਰਿੰਟ ਲਏ ਜਾਂਦੇ ਹਨ। ਵਾਪਸੀ ਵਿੱਚ ਸਾਰੇ ਯਾਤਰੀਆਂ ਦੇ ਮੋਬਾਈਲ ਅਤੇ ਕੈਮਰਿਆਂ ਦੀ ਤਲਾਸ਼ੀ ਲਈ ਜਾਂਦੀ ਹੈ। ਮਾਨਸਰੋਵਰ ਯਾਤਰਾ ਤੋਂ ਇਲਾਵਾ ਦੂਜੀਆਂ ਤਸਵੀਰਾਂ ਹੋਣ ਉੱਤੇ ਉਨ੍ਹਾਂ ਨੂੰ ਡਿਲੀਟ ਕਰ ਦਿੱਤਾ ਜਾਂਦਾ ਹੈ।
ਮੰਗਲਵਾਰ ਨੂੰ ਪਵਿੱਤਰ ਕੈਲਾਸ਼ ਮਾਨਸਰੋਵਰ ਦੇ 10ਵੇਂ ਯਾਤਰੀ ਦਲ ਦਾ ਇੱਥੇ ਪਹੁੰਚਣ ‘ਤੇ ਕੇਐਮਵੀਐਨ ਦੇ ਟੀਆਰਐੱਚ ਵਿੱਚ ਸਵਾਗਤ ਕੀਤਾ ਗਿਆ। ਇਸ ਦੌਰਾਨ ਯਾਤਰੀਆਂ ਨੇ ਕਿਹਾ ਕਿ ਚੀਨ ਸੁਰੱਖਿਆ ਲਈ ਬਹੁਤ ਚੌਕਸ ਹੈ। ਜਦੋਂ ਉਹ ਚੀਨ ਦੀ ਸਰਹੱਦ ‘ਤੇ ਪਹੁੰਚ ਜਾਂਦੇ ਹਨ ਤਾਂ ਸਾਰੇ ਯਾਤਰੀਆਂ ਦੁਆਰਾ ਉਂਗਲਾਂ ਦੇ ਨਿਸ਼ਾਨ ਲਏ ਜਾ ਰਹੇ ਹਨ। 
ਯਾਤਰਾ ਪੂਰੀ ਕਰ ਵਾਪਸੀ ਦੌਰਾਨ ਮੁੜ ਫਿੰਗਰ ਪ੍ਰਿੰਟ ਲੈ ਕੇ ਯਾਤਰੀਆਂ ਦੇ ਮੋਬਾਈਲ, ਕੈਮਰਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਕੈਲਾਸ਼ ਯਾਤਰਾ ਤੋਂ ਇਲਾਵਾ ਹੋਰ ਤਸਵੀਰਾਂ ਹੋਣ ਉੱਤੇ ਸੁਰੱਖਿਆਕਰਮੀ ਉਨ੍ਹਾਂ ਨੂੰ ਡਿਲੀਟ ਕਰਵਾ ਦਿੰਦੇ ਹਨ।
ਯੂਪੀ ਦੇ 14 ਯਾਤਰੀਆਂ ਨੇ ਕੀਤੇ 10ਵੇਂ ਦਲ ਵਿੱਚ ਸ਼ਿਵਧਾਮ ਦੇ ਦਰਸ਼ਨ
10ਵੇਂ ਮਾਨਸਰੋਵਰ ਯਾਤਰੀ ਦਲ ਦੇ ਐਲਓ ਨਵਨੀਤ ਮੋਹਨ ਕੋਠਾਰੀ ਨੇ ਦੱਸਿਆ ਕਿ ਇਸ ਟੀਮ ਵਿੱਚ 14 ਮਹਿਲਾਵਾਂ ਸਣੇ 52 ਯਾਤਰੀ ਸ਼ਾਮਲ ਹਨ। ਇਸ ਵਿੱਚ ਉੱਤਰ ਪ੍ਰਦੇਸ਼ ਤੋਂ ਆਏ 14 ਸ਼ਰਧਾਲੂਆਂ ਨੇ ਸ਼ਿਵਧਾਮ ਦੇ ਦਰਸ਼ਨ ਕੀਤੇ। ਦਲ ਵਿੱਚ ਗੁਜਰਾਤ ਦੇ 9, ਮਹਾਰਾਸ਼ਟਰ ਦੇ 8, ਦਿੱਲੀ ਅਤੇ ਕਰਨਾਟਕ ਦੇ 4, ਮੱਧ ਪ੍ਰਦੇਸ਼ ਦੇ 3,  ਪੱਛਮੀ ਬੰਗਾਲ, ਰਾਜਸਥਾਨ, ਝਾਰਖੰਡ ਦੇ ਦੋ ਦੋ,  ਬਿਹਾਰ, ਹਰਿਆਣਾ, ਕੇਰਲ, ਤੇਲੰਗਾਨਾ ਦੇ 1-1 ਯਾਤਰੀ ਸ਼ਾਮਲ ਹਨ। 
ਇੱਕ ਯਾਤਰੀ ਮੋਹਿਤ ਜੋਸ਼ੀ ਪਰਿਵਾਰਕ ਸਮੱਸਿਆਵਾਂ ਕਾਰਨ ਧਾਰਚੂਲਾ ਤੋਂ ਕਰਨਾਟਕ ਲਈ ਰਵਾਨਾ ਹੋ ਗਿਆ। ਇਸ ਦੌਰਾਨ ਮੈਨੇਜਮੈਂਟ ਦਿਨੇਸ਼ ਗੁਰੂਰਾਨੀ ਨੇ ਯਾਤਰੀਆਂ ਨੂੰ ਹਿਮਾਲਿਆ ਬਚਾਓ ਦੀ ਸਹੁੰ ਚੁਕਾਈ।

  • 37
  •  
  •  
  •  
  •