ਭਾਰਤ ਕਸ਼ਮੀਰੀ ਲੋਕਾਂ ਦੇ ਜਮਹੂਰੀ ਅਧਿਕਾਰ ਸੁਰੱਖਿਅਤ ਰੱਖੇ : ਅਮਰੀਕਨ ਮੈਂਬਰ ਪਾਰਲੀਮੈਂਟ

ਅਮਰੀਕਾ ਦੇ ਸੰਸਦ ਦੋ ਮੈਂਬਰਾਂ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਆਪਣੇ ਸਾਰੇ ਨਾਗਰਿਕਾਂ ਦੇ ਸੰਵਿਧਾਨਕ ਤੇ ਜਮਹੂਰੀ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ। ਕਸ਼ਮੀਰ ਨਾਲ ਸਬੰਧਤ ਘਟਨਾਕ੍ਰਮ ਦੇ ਮੱਦੇਨਜ਼ਰ ਇਹ ਬਿਆਨ ਬਹੁਤ ਅਹਿਮ ਹੈ। ਉੱਧਰ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਉਹ ਜੰਮੂ–ਕਸ਼ਮੀਰ ’ਚੋਂ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਪੈਦਾ ਹੋਏ ਸਾਰੇ ਹਾਲਾਤ ਉੱਤੇ ਚੌਕਸ ਨਜ਼ਰ ਰੱਖ ਰਿਹਾ
ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਜੰਮੂ–ਕਸ਼ਮੀਰ ਦੀਆਂ ਗ੍ਰਿਫ਼ਤਾਰੀਆਂ ਤੇ ਹਿਰਾਸਤਾਂ ਦੀ ਡਾਢੀ ਚਿੰਤਾ ਹੈ।
ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਈਲੀਅਟ ਏਂਜਲ ਅਤੇ ਸੈਨੇਟ ਦੀ ਵਿਦੇਸ਼ੀ ਸਬੰਧਾਂ ਬਾਰੇ ਕਮੇਟੀ ਦੇ ਚੇਅਰਮੈਨ ਰਾਬਰਟ ਮੇਨੇਨਡੇਜ਼ ਨੇ ਕਸ਼ਮੀਰ ਬਾਰੇ ਕੱਲ੍ਹ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਨੂੰ ਹੁਣ ਆਪਣੇ ਸਾਰੇ ਨਾਗਰਿਕਾਂ ਨੂੰ ਸਮਾਨ ਅਧਿਕਾਰ ਦੇਣੇ ਚਾਹੀਦੇ ਹਨ। ਉਨ੍ਹਾਂ ਨੂੰ ਇਕੱਠ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਕੋਈ ਵੀ ਸੂਚਨਾ ਜਾਂ ਜਾਣਕਾਰੀ ਹਾਸਲ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਤੇ ਕਾਨੂੰਨ ਅਧੀਨ ਮਿਲਣ ਵਾਲੇ ਸਾਰੇ ਅਧਿਕਾਰ ਉਨ੍ਹਾਂ ਨੂੰ ਜ਼ਰੂਰ ਮਿਲਣੇ ਚਾਹੀਦੇ ਹਨ
ਪ੍ਰਤੀਨਿਧ ਸਦਨ ਤੇ ਸੈਨੇਟ ਵਿੱਚ ਵਿਦੇਸ਼ ਮਾਮਲਿਆਂ ਨਾਲ ਸਬੰਧਤ ਕਮੇਟੀਆਂ ਅਮਰੀਕੀ ਸੰਸਦ ਵਿੱਚ ਕਾਫ਼ੀ ਤਾਕਤਵਰ ਮੰਨੀਆਂ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਦੇ ਫ਼ੈਸਲਿਆਂ ਦਾ ਸਿੱਧਾ ਅਸਰ ਅਮਰੀਕਾ ਦੀ ਵਿਦੇਸ਼ ਨੀਤੀ ਉੱਤੇ ਪੈਣਾ ਹੁੰਦਾ ਹ

ਇੰਝ ਭਾਰਤ ’ਚ ਕਸ਼ਮੀਰ ਨਾਲ ਸਬੰਧਤ ਸਾਰੇ ਘਟਨਾਕ੍ਰਮਾਂ ਨੂੰ ਲੈ ਕੇ ਅਮਰੀਕੀ ਸੰਸਦ ਮੈਂਬਰਾਂ ਵਿੱਚ ਕੁਝ ਚਿੰਤਾ ਪਾਈ ਜਾ ਰਹੀ ਹੈ।

  • 50
  •  
  •  
  •  
  •