ਹਰ ਸਾਲ 36,000 ਕਰੋੜ ਦੀ ਹੈਰੋਇਨ ਵਿਕਦੀ ਹੈ ਭਾਰਤ ਚ

ਦਿੱਲੀ ਤੇ ਪੰਜਾਬ ਦੇ ਨਾਰਕੌਟਿਕਸ ਕੰਟਰੋਲ ਬਿਊਰੋ (NCB) ਮੁਤਾਬਕ ਕੇਂਦਰ ਸਰਕਾਰ ਨੇ ਹੁਣ ਅਗਲਾ ਨਿਸ਼ਾਨਾ ਡਰੱਗ ਸਮੱਗਲਰਾਂ ਨੂੰ ਬਣਾਉਣਾ ਹੈ; ਤਾਂ ਜੋ ਦਹਿਸ਼ਤਗਰਦਾਂ ਨੂੰ ਮਿਲਣ ਵਾਲੀ ਮਾਲੀ ਇਮਦਾਦ ਬੰਦ ਹੋ ਸਕੇ।
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਪਿਛਲੇ ਮਹੀਨੇ ਹੀ ਇੱਕ ਸਾਂਝੀ ਤਾਲਮੇਲ ਕਮੇਟੀ ਬਣਾਈ ਗਈ ਹੈ; ਜਿਸ ਦੇ ਮੁਖੀ NCB ਦੇ ਡਾਇਰੈਕਟਰ ਜਨਰਲ ਰਾਕੇਸ਼ ਅਸਥਾਨਾ ਹਨ। ਇਸੇ ਕਮੇਟੀ ਦੀ ਕੱਲ੍ਹ ਪਹਿਲੀ ਮੀਟਿੰਗ ਹੋਈ ਤੇ ਉੱਥੇ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਦੇ ਢੰਗ–ਤਰੀਕਿਆਂ ਉੱਤੇ ਨਿੱਠ ਕੇ ਵਿਚਾਰ ਵਟਾਂਦਰਾ ਹੋਇਆ।
ਮੋਟੇ ਅਨੁਮਾਨਾਂ ਮੁਤਾਬਕ ਭਾਰਤ ’ਚ ਹਰ ਸਾਲ 36 ਟਨ ਭਾਵ 36,000 ਕਿਲੋਗ੍ਰਾਮ ਹੈਰੋਇਨ ਦੀ ਖਪਤ ਹੋ ਜਾਂਦੀ ਹੈ। ਬਾਜ਼ਾਰ ਵਿੱਚ ਇੱਕ ਕਿਲੋਗ੍ਰਾਮ ਹੈਰੋਇਨ ਦੀ ਕੀਮਤ 1 ਕਰੋੜ ਫ਼ਰਵਰੀ 2019 ਤੱਕ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ 20 ਲੱਖ ਵਿਅਕਤੀਆਂ ਨੂੰ ਹੈਰੋਇਨ ਦੀ ਲਤ ਲੱਗੀ ਹੋਈ ਹੈ। ਉਹ ਰੋਜ਼ਾਨਾ 0.5 ਗ੍ਰਾਮ ਹੈਰੋਇਨ ਲੈਂਦੇ ਹਨ। ਪਰ ਫੜੀ ਜਾਂਦੀ ਹੈ ਸਿਰਫ਼ 1.5 ਟਨ।
ਭਾਰਤ ’ਚ ਨਸ਼ਿਆਂ ਦੀ ਜ਼ਿਆਦਾਤਰ ਸਪਲਾਈ ਅਫ਼ਗ਼ਾਨਿਸਤਾਨ ਤੇ ਮਿਆਂਮਾਰ ਤੋਂ ਹੁੰਦੀ ਹੈ। ਹਾਲੇ ਪਿੱਛੇ ਜਿਹੇ ਅਟਾਰੀ–ਵਾਹਗਾ ਸਰਹੱਦ ਉੱਤੇ 532 ਕਿਲੋਗ੍ਰਾਮ ਹੈਰੋਇਨ ਫੜੀ ਗਈ ਸੀ।NCB ਨੇ ਹੁਣ ਤੱਕ ਦੀ ਹੈਰੋਇਨ ਦੀ ਸਭ ਤੋਂ ਵੱਡੀ ਖੇਪ 1,500 ਕਿਲੋਗ੍ਰਾਮ ਮਈ 2017 ’ਚ ਗੁਜਰਾਤ ਦੀ ਕਾਂਡਲਾ ਬੰਦਰਗਾਹ ਉੱਤੇ ਫੜੀ ਗਈ ਸੀ। ਇਨ੍ਹਾਂ ਨਸ਼ਿਆਂ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਦਾ ਵੱਡਾ ਹਿੱਸਾ ਭਾਰਤ–ਵਿਰੋਧੀ ਦਹਿਸ਼ਤਗਰਦਾਂ ਨੂੰ ਜਾਂਦਾ ਹੈ।

  • 30
  •  
  •  
  •  
  •