370 ਧਾਰਾ ਖਤਮ ਕਰਨ ਬਾਰੇ ਭਾਰਤ ਨੇ ਉਹਲੇ ਚ ਰੱਖਿਆ: ਅਮਰੀਕਾ

ਅਮਰੀਕਾ ਨੇ ਬੁੱਧਵਾਰ ਨੂੰ ਉਨ੍ਹਾਂ ਖ਼ਬਰਾਂ ਨੂੰ ਖਾਰਿਜ ਕਰ ਦਿੱਤਾ ਜਿਨ੍ਹਾਂ ਚ ਕਿਹਾ ਗਿਆ ਸੀ ਕਿ ਭਾਰਤ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਤੋਂ ਪਹਿਲਾਂ ਇਸਦੀ ਸੂਚਨਾ ਉਸ ਨੂੰ ਦਿੱਤੀ ਸੀ। ਅਮਰੀਕਾ ਅਤੇ ਭਾਰਤ ਦੀ ਕਈ ਮੀਡੀਆ ਰਿਪੋਰਟਾਂ ਚ ਗਿਆ ਹੈ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪਿਛਲੇ ਹਫਤੇ ਬੈਂਕਾਕ ਚ ਮੁਲਾਕਾਤ ਦੌਰਾਨ ਜੰਮੂ-ਕਸ਼ਮੀਰ ਤੇ ਭਾਰਤੀ ਫੈਸਲੇ ਬਾਰੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਸੂਚਿਤ ਕੀਤਾ ਸੀ।
ਦੱਖਣੀ ਅਤੇ ਮੱਧ ਏਸ਼ੀਆ ਦੇ ਬਿਊਰੋ ਦੇ ਕਾਰਜਕਾਰੀ ਸਹਾਇਕ ਸੈਕੇਟਰੀ ੲਲਿਸ ਜੀ ਵੇਲਸ ਨੇ ਟਵੀਟ ਕੀਤਾ, ਪ੍ਰੈਸ ਰਿਪੋਰਟਿੰਗ ਦੇ ਉਲਟ, ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਸੰਵਿਧਾਨਕ ਦਰਜੇ ਨੂੰ ਖਤਮ ਕਰਨ ਲਈ ਅੱਗੇ ਵਧਣ ਤੋਂ ਪਹਿਲਾਂ ਅਮਰੀਕੀ ਸਰਕਾਰ ਨਾਲ ਸਲਾਹ ਜਾਂ ਸੂਚਨਾ ਨਹੀਂ ਦਿੱਤੀ।
ਦੱਸ ਦੇਈਏ ਕਿ ਭਾਰਤ ਨੇ ਜੰਮੂ-ਕਸ਼ਮੀਰ ਨੂੰ ਦਿੱਤੇ ਗਏ ਵਿਸ਼ੇਸ਼ ਦਰਜੇ ਨੂੰ ਵਾਪਸ ਲੈਣ ਲਈ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰ ਦਿੱਤਾ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਜੰਮੂ-ਕਸ਼ਮੀਰ ਅਤੇ ਲੱਦਾਖ ਚ ਵੰਡ ਦਿੱਤਾ ਹੈ। ਇਸ ਨੂੰ ਲੈ ਕੇ ਪਾਕਿਸਤਾਨ ਡਰਿਆ ਹੋਇਆ ਹੈ ਤੇ ਉਸ ਨੇ ਮਾਮਲਾ ਯੂਐਨ ਚ ਲੈ ਜਾਣ ਦੀ ਗੱਲ ਕੀਤੀ ਹੈ।
ਨਾਲ ਹੀ ਭਾਰਤ ਨਾਲ ਡਿਪਲੋਮੈਟਿਕ ਰਿਸ਼ਤਿਆਂ ਚ ਕਟੌਤੀ ਅਤੇ ਵਪਾਰਕ ਸਬੰਧ ਖਤਮ ਕਰਨ ਦਾ ਐਲਾਨ ਕੀਤਾ ਹੈ।

  • 29
  •  
  •  
  •  
  •