ਸੁਲਤਾਨਪੁਰ ਲੋਧੀ ਚ 550 ਸਾਲਾ ਸਮਾਗਮਾਂ ਲਈ 879 ਏਕੜ ਜਮੀਨ ਕੀਤੀ ਐਕਵਾਇਰ

ਚੰਡੀਗੜ੍ਹ: ਸੁਲਤਾਨਪੁਰ ਲੋਧੀ ਵਿਖੇ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵੱਡੇ ਪੱਧਰ ‘ਤੇ ਤਿਆਰੀਆਂ ਚੱਲ ਰਹੀਆਂ ਹਨ । ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਦੇ ਤਿੰਨ ਪਾਸੇ ਵੱਖ-ਵੱਖ ਤਿੰਨ ਪਿੰਡਾਂ ਰਣਧੀਰਪੁਰ, ਬਹਿਬਲ ਬਹਾਦਰ ਤੇ ਮਾਛੀਜੋਆ ਦੀ 879 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਹੈ, ਜਿਸ ਵਿਚੋਂ ਕਰੀਬ 400 ਏਕੜ ਜ਼ਮੀਨ ਵਿਚ ਟੈਂਟ ਸਿਟੀ ਇਸ ਦੇ ਨਾਲ ਹੀ ਅਕਵਾਇਰ ਕੀਤੀ ਗਈ ਜ਼ਮੀਨ ਵਿਚ ਸੰਗਤ ਲਈ ਲੰਗਰ, ਪਾਰਕਿੰਗ, ਮੈਡੀਕਲ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਆਉਣ ਵਾਲੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਟੈਂਟ ਸਿਟੀ ਬਣਾਉਣ ਦਾ ਕੰਮ ਇੰਦੌਰ ਦੀ ਇਕ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਵੀ ਟੈਂਟ ਸਿਟੀ ਲਗਾ ਚੁੱਕੀ ਹੈ, ਜਿਸ ਦੀ ਵਿਸ਼ਵ ਭਰ ਦੇ ਸਿੱਖਾਂ ਵੱਲੋਂ ਤਾਰੀਫ਼ ਕੀਤੀ ਗਈ ਸੀ। ਜਾ ਰਹੀ ਹੈ। ‘ਤੇ ਹੋਣਾ ਹੈ।

  • 248
  •  
  •  
  •  
  •