ਕਸ਼ਮੀਰ ਚ ਮੀਡੀਆ ਤੋਂ ਪਾਬੰਦੀ ਖਤਮ ਕਰਨ ਲਈ ਸੁਪਰੀਮ ਕੋਰਟ ਚ ਰਿੱਟ ਦਾਇਰ

ਦਿੱਲੀ: ਇਕ ਪ੍ਰਮੁੱਖ ਅਖ਼ਬਾਰ ਦੇ ਸੰਪਾਦਕ ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ਵਿੱਚ ਇਕ ਪਟੀਸ਼ਨ ਦਾਇਰ ਕਰਦੇ ਹੋਏ ਆਰਟੀਕਲ 370 ਦੇ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਖ਼ਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਪੱਤਰਕਾਰਾਂ ਦੇ ਕੰਮ ਕਰਨ ‘ਤੇ ਲਾਗੂ ਪਾਬੰਦੀ ਨੂੰ ਹਟਾਉਣ ਦੀ ਮੰਗ ਕੀਤੀ।
ਅਖ਼ਬਾਰ ‘ਕਸ਼ਮੀਰ ਟਾਈਮਜ਼’ ਦੇ ਕਾਰਜਕਾਰੀ ਸੰਪਾਦਕ ਅਨੁਰਾਧਾ ਭਸੀਨ ਨੇ ਇੱਕ ਪਟੀਸ਼ਨ ਦਾਖ਼ਲ ਕੀਤੀ ਹੈ ਜਿਸ ਵਿੱਚ ਸੂਬੇ ਵਿੱਚ ਮੋਬਾਈਲ ਇੰਟਰਨੈਟ ਅਤੇ ਟੈਲੀਫ਼ੋਨ ਸੇਵਾ ਸਮੇਤ ਸੰਚਾਰ ਦੇ ਸਾਰੇ ਸਾਧਨਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਮੀਡੀਆ ਸਹੀ ਤਰੀਕੇ ਨਾਲ ਆਪਣਾ ਕੰਮ ਕਰ ਸਕੇ।
ਪਟੀਸ਼ਨ ਵਿੱਚ ਸੰਪਾਦਕ ਨੇ ਕਸ਼ਮੀਰ ਅਤੇ ਜੰਮੂ ਦੇ ਕੁਝ ਜ਼ਿਲ੍ਹਿਆਂ ਵਿੱਚ ਪੱਤਰਕਾਰਾਂ ਅਤੇ ਮੀਡੀਆ ਵਿਅਕਤੀਆਂ ਦੀ ਨਿਰਵਿਘਨ ਆਵਾਜਾਈ ‘ਤੇ ਲੱਗੀ ਪਾਬੰਦੀ ਵਿੱਚ ਤੁਰੰਤ ਢਿੱਲ ਦੇਣ ਲਈ ਕੇਂਦਰ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ
ਪਟੀਸ਼ਨ ਅਨੁਸਾਰ, ਸੰਵਿਧਾਨ ਦੇ ਆਰਟੀਕਲ 14, 19 (ਏ) (ਏ) ਅਤੇ 19 (ਇੱਕ) (ਜੀ) ਅਤੇ 21 ਦੇ ਤਹਿਤ ਅਤੇ ਕਸ਼ਮੀਰ ਘਾਟੀ ਦੇ ਲੋਕਾਂ ਨੂੰ ਜਾਣਨ ਦੇ ਅਧਿਕਾਰ ਤਹਿਤ ਨਿਰਦੇਸ਼ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਮੀਡੀਆ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਅਤੇ ਖ਼ਬਰਾਂ ਕਰਨ ਦੇ ਅਧਿਕਾਰ ਲਈ ਨਿਰਦੇਸ਼ ਮੰਗੇ ਗਏ ਹਨ
ਪਟੀਸ਼ਨ ਵਿਚ ਸੰਪਾਦਕ ਨੇ ਕਿਹਾ ਕਿ 4 ਅਗਸਤ ਤੋਂ ਕਸ਼ਮੀਰ ਅਤੇ ਜੰਮੂ ਦੇ ਕੁਝ ਜ਼ਿਲ੍ਹਿਆਂ ਵਿੱਚ ਸਾਰੇ ਸੰਪਰਕ ਸੰਚਾਰ ਅਤੇ ਜਾਣਕਾਰੀ ਦੇ ਹਰ ਸੰਭਾਵਤ ਸਾਧਨ ਨੂੰ ਪੂਰੀ ਤਰ੍ਹਾਂ ਕੱਟ ਦਿੱਤੇ ਗਏ ਹਨ।

  • 97
  •  
  •  
  •  
  •