ਪੰਜਾਬ ’ਵਰਸਿਟੀ ਸਟੂਡੈਂਟਸ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਕਨੂ ਪ੍ਰਿਆ ਨੂੰ ਜਾਨੋਂ ਮਾਰਨ ਦੀ ਧਮਕੀ

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਦੀ ਪਹਿਲੀ ਮਹਿਲਾ ਪ੍ਰਧਾਨ ਕਨੂਪ੍ਰਿਆ ਨੂੰ ਫ਼ੇਸਬੁੱਕ ਉੱਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਆਰਐੱਸਐੱਸ (RSS) ਦੀ ਹਮਾਇਤ ਪ੍ਰਾਪਤ ਏਬੀਵੀਪੀ (ABVP) ਵੱਲੋਂ ਦਿੱਤੀ ਗਈ ਹੈ।  SFS (ਸਟੂਡੈਂਟਸ ਫ਼ਾਰ ਸੁਸਾਇਟੀ) ਨੇ ਦੋਸ਼ ਲਾਇਆ ਹੈ ਕਿ ਇਹ ਧਮਕੀ ਏਬੀਵੀਪੀ  ਦੇ ਇੱਕ ਸੀਨੀਅਰ ਆਗੂ ਦੇ ਫ਼ੇਸਬੁੱਕ ਅਕਾਊਂਟ ਉੱਤੇ ਦਿੱਤੀ ਗਈ ਹੈ।
ਖੱਬੇ–ਪੱਖੀ ਝੁਕਾਅ ਵਾਲੀ SFS ਨੇ ਫ਼ੇਸਬੁੱਕ ਦੀ ਉਸ ਪੋਸਟ ਨੂੰ ਸ਼ੇਅਰ ਵੀ ਕੀਤਾ ਹੈ। ਉਸ ਇਤਰਾਜ਼ਯੋਗ ਪੋਸਟ ਵਿੱਚ ਕਿਹਾ ਗਿਆ ਹੈ ਕਿ ਕਨੂਪ੍ਰਿਆ ਨੂੰ ‘ਵੇਖਦਿਆਂ ਹੀ ਗੋਲੀ ਮਾਰ ਦਿੱਤੀ ਜਾਵੇ’। ਇਸ ਤੋਂ ਇਲਾਵਾ ਉਸ ਨੂੰ ਇੱਕ ਹੋਰ ਸਤਰ ਵਿੱਚ ‘ਗੋਲੀ ਮਾਰ ਦੇਣ ਦੀ ਗੱਲ ਕੀਤੀ ਗਈ ਹੈ।’
ਕਨੂਪ੍ਰਿਆ ਨੇ ਇਸ ਮਾਮਲੇ ਉੱਤੇ ਪ੍ਰਤੀਕਰਮ ਪ੍ਰਗਟਾਉ਼ਦਿਆਂ ਕਿਹਾ ਕਿ ਉਨ੍ਹਾਂ ਨੂੰ ਏਬੀਵੀਪੀ ਦੀ ਅਜਿਹੀ ਹਰਕਤ ਉੱਤੇ ਕੋਈ ਹੈਰਾਨੀ ਨਹੀਂ ਹੋਈ। ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਗੁਰਮਿਹਰ ਨੂੰ ਵੀ ਬਲਾਤਕਾਰ ਦੀ ਧਮਕੀ ਦਿੱਤੀ ਸੀ। ‘ਹੁਣ ਸਾਲ 2019 ’ਚ ਉਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।’
ਦਰਅਸਲ, ਏਬੀਵੀਪੀ ਦਾ ਦੋਸ਼ ਹੈ ਕਿ ਕਨੂਪ੍ਰਿਆ ਬੀਤੇ ਦਿਨੀਂ ਤਰਨ ਤਾਰਨ ’ਚ ਇੱਕ ਅਜਿਹੇ ਸਮਾਰੋਹ ਵਿੱਚ ਸੰਬੋਧਨ ਕਰਨ ਲਈ ਗਈ ਸੀ, ਜਿੱਥੇ ਕਥਿਤ ਤੌਰ ’ਤੇ ਸਟੇਜ ਉੱਤੇ ਪਿਛਲੇ ਪਾਸੇ ਇੱਕ ਬੈਨਰ ਲੱਗਾ ਹੋਇਆ ਸੀ, ਜਿਸ ਉੱਤੇ ਲਿਖਿਆ ਸੀ ਕਿ – ‘ਫ਼੍ਰੀ ਪੰਜਾਬ ਫ਼ਰੌਮ ਇੰਡੀਆ’; ਜਿਸ ਦਾ ਮਤਲਬ ਨਿੱਕਲਦਾ ਹੈ ‘ਪੰਜਾਬ ਨੂੰ ਭਾਰਤ ਤੋਂ ਆਜ਼ਾਦ ਕਰੋ’
ਏਬੀਵੀਪੀ ਨੇ ਕਿਹਾ ਕਿ ਕਨੂਪ੍ਰਿਆ ਕੁਝ ਅਜਿਹੇ ਅਨਸਰਾਂ ਨੂੰ ਆਪਣੀ ਹਮਾਇਤ ਦੇ ਰਹੀ ਹੈ, ਜਿਹੜੇ ਪੰਜਾਬ ਵਿੱਚ ਅਗਲੇ ਸਾਲ 2020 ਦੌਰਾਨ ਸਿੱਖ ਰਾਇਸ਼ੁਮਾਰੀ ਕਰਵਾਉਣਾ ਚਾਹੁੰਦੇ ਹ
ਇਸ ਦੌਰਾਨ ABVP ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਕਟੋਰਾ ਨੇ ਕਿਹਾ – ‘ਮੈਨੂੰ ਪੱਕਾ ਪਤਾ ਨਹੀਂ ਕਿ ਕਿਸ ਨੇ ਅਜਿਹੀ ਟਿੱਪਣੀ ਕੀਤੀ ਹੈ; ਉਹ ਕੋਈ ਵੀ ਹੋ ਸਕਦਾ ਹੈ। ਇਹ ਕਿਸੇ ਪ੍ਰਾਪੇਗੰਡਾ ਦਾ ਹਿੱਸਾ ਹੋ ਸਕਦਾ ਹੈ।’

  • 340
  •  
  •  
  •  
  •