ਜਾਣੋ ਕਿਹੜੇ ਪਿੰਡ ਦ ਹਰ ਪਰਿਵਾਰ ਹੈ ਅਰਬਪਤੀ ਅਤੇ ਹਰ ਕੋਲ BMW,Audi ਗੱਡੀ ਹੈ

ਪਿੰਡ ਦਾ ਵਿਚਾਰ ਆਉਦਿਆਂ ਹੀ ਸਾਡੀਆਂ ਅੱਖਾਂ ਸਾਹਮਣੇ ਕੱਚੇ ਪੱਕੇ ਮਕਾਨ ,ਬੈਲ ਗੱਡੀ ,ਧੂੜ ਭਰੇ ਰਸਤੇ ,ਖੇਤ ਆਉਣ ਲੱਗਦੇ ਹਨ। ਅਸੀਂ ਤੁਹਾਨੂੰ ਭਾਰਤ ਦੇ ਇਕ ਅਜਿਹੇ ਪਿੰਡ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜੋ ਮੈਟਰੋ ਸ਼ਹਿਰਾਂ ਦੀ ਬਰਾਬਰੀ ਕਰਦਾ ਹੈ ਅਤੇ ਇਹ ਪਿੰਡ ਕਿਸੇ ਵੀ ਮਾਮਲੇ ਵਿੱਚ ਘੱਟ ਨਹੀਂ ਹੈ। ਇਸ ਪਿੰਡ ਵਿੱਚ ਨਾ ਤਾ ਕੱਚੇ ਮਕਾਨ ਹਨ ਅਤੇ ਨਾ ਹੀ ਧੂੜ ਭਰੇ ਰਸਤੇ। ਇਸ ਪਿੰਡ ਦੀਆ ਸੜਕਾਂ ਤੇ ਮਰਸਡੀਜ਼,ਬੀ ਐਮ ਡਬਲਯੂ ਅਤੇ ਔਡੀ ਵਰਗੀਆਂ ਗੱਡੀਆਂ ਦੋੜਦੀਆਂ ਮਿਲਦੀਆਂ ਹਨ।

ਇਹ ਪਿੰਡ ਹੈ ਗੁਜਰਾਤ ਦਾ ਧਮਰਜ ਪਿੰਡ ਜਿੱਥੋਂ ਦੇੇ ਲੋਕ ਸ਼ਹਿਰੀ ਅਤੇ ਪਿੰਡ ਦੋਨਾਂ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਹਨ। ਇਸ ਪਿੰਡ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸਦੀ ਸੁਹੱਪਣਤਾ ਹੈ ਜੋ ਬਿਨ ਕਿਸੇ ਸਰਕਾਰੀ ਮਦਦ ਦੇ ਏਨਾ ਵਧੀਆ ਬਣਿਆ ਹੈ। ਸ਼ੋਸਲ ਮੀਡੀਏ ਉੱਤੇ ਇਸ ਪਿੰਡ ਵਾਰੇ ਕਾਫੀ ਚਰਚਾ ਹੈ। ਹੋਰ ਪਿੰਡ ਵੀ ਇਸ ਪਿੰਡ ਤੋਂ ਸੇਧ ਲੈਕੇ ਆਪਣੇ ਆਪਣੇ ਪਿੰਡਾਂ ਨੂੰ ਅਧੁਨਿਕ ਸਹੂਲਤਾਂ ਵਾਲਾ ਬਣਾ ਸਕਦੇ ਹਨ। ਖਾਸ ਗੱਲ ਇਹ ਹੈ ਇਹ ਧਮਰਜ ਪਿੰਡ ਦੇ ਬਹੁਤ ਸਾਰੇ ਵਿਦੇਸ਼ਾਂ ਚ ਵਸੇ ਹੋਏ ਹਨ ਜੋ ਆਪਣੇ ਪਿੰਡ ਦੇ ਵਿਕਾਸ ਦੇ ਲਈ ਕਾਫੀ ਪੈਸੇ ਭੇਜਦੇ ਹਨ। ਇਸਦਾ ਅਸਰ ਪਿੰਡ ਦੇ ਮਾਹੌਲ ਤੇ ਵੀ ਦਿਖਦਾ ਹੈ। ਦੇਸ਼ ਦਾ ਇਹ ਸ਼ਾਇਦ ਪਹਿਲਾ ਹੀ ਪਿੰਡ ਹੋਵੇਗਾ ਜਿਸਦੇ ਇਤਿਹਾਸ ,ਵਰਤਮਾਨ,ਅਤੇ ਭੂਗੋਲ ਨੂੰ ਵਿਅਕਤ ਕਰਦੀ ਕਾਫੀ ਟੇਬਲ ਬੁਕ ਪ੍ਰਕਾਸ਼ਿਤ ਹੋਈਆਂ ਹਨ ਇਸ ਪਿੰਡ ਦੀ ਖੁਦ ਦੀ ਵੈਬਸਾਈਟ ਹੈ। ਪਿੰਡ ਦਾ ਆਪਣਾ ਗੀਤ ਵੀ ਹੈ।

ਪਿੰਡ ਵਾਲੇ ਦੱਸਦੇ ਹਨ ਕਿ ਬ੍ਰਿਟੇਨ ਵਿਚ ਉਹਨਾਂ ਦੇ ਪਿੰਡ ਦੇ ਘੱਟ ਤੋਂ ਘੱਟ 1500 ਪਰਿਵਾਰ ਕੈਨੇਡਾ ਵਿਚ 200,ਅਮਰੀਕਾ ਵਿਚ 300 ਤੋਂ ਜਿਆਦਾ ਪਰਿਵਾਰ ਰਹਿੰਦੇ ਹਨ। ਪਿੰਡ ਵਾਲਿਆਂ ਦੇ ਅਨੁਸਾਰ ਇਸ ਪਿੰਡ ਦੇ ਹਰ ਪਰਿਵਾਰ ਦੇ ਘੱਟ ਤੋਂ ਘੱਟ 5 ਲੋਕ ਵਿਦੇਸ਼ ਵਿਚ ਵਸੇ ਹੋਏ ਹਨ। ਇਸਦਾ ਹਿਸਾਬ ਕਿਤਾਬ ਰੱਖਣ ਦੇ ਲਈ ਬਕਾਇਦਾ ਇਕ ਡਾਇਰੈਕਟਰੀ ਵੀ ਬਣਾਈ ਗਈ ਹੈ ਜਿਸ ਵਿੱਚ ਕੌਣ ਕਦੋ ਜਾ ਕੇ ਵਿਦੇਸ਼ ਵਿਚ ਵਸਿਆ ਉਸਦਾ ਪੂਰਾ ਲੇਖਾ ਜੋਖਾ ਹੈ ਪਿੰਡ ਵਿੱਚ ਪ੍ਰਾਈਵੇਟ ਬੈਂਕ ਅਤੇ ਨਿੱਜੀ ਸਕੂਲ :- ਇਥੇ ਦਰਜਨ ਭਰ ਤੋਂ ਜਿਆਦਾ ਪ੍ਰਾਈਵੇਟ ਅਤੇ ਸਰਕਾਰੀ ਬੈਂਕ ਹੈ ਜਿੰਨਾ ਵਿਚ ਪਿੰਡ ਦੇ ਨਾਮ ਹੀ ਇੱਕ ਹਜ਼ਾਰ ਕਰੋੜ ਤੋਂ ਜਿਆਦਾ ਦੀ ਰਕਮ ਜਮਾ ਹੈ। ਪਿੰਡ ਵਿਚ ਮੈਕਡੋਨਲ ਵਰਗੇ ਪੀਜਾ ਪਾਰਲਰ ਵੀ ਹਨ। ਇਸਦੇ ਇਲਾਵਾ ਕਈ ਵੱਡੇ ਨਾਮੀ ਰੈਸਟੋਰੈਂਟ ਦੀ ਫ੍ਰੈਂਚਾਈ ਵੀ ਇਥੇ ਹੈ। ਇਸਦੇ ਬਿਨਾ ਆਯੁਰਵੈਦਿਕ ਹਸਪਤਾਲ ਤੋਂ ਲੈ ਕੇ ਸੁਪਰ ਸਪੈਸ਼ਲਿਟੀ ਵਾਲੇ ਹਸਪਤਾਲ ਵੀ ਪਿੰਡ ਵਿਚ ਹਨ।

  • 51
  •  
  •  
  •  
  •