ਪੰਜਾਬ ਦੇ ਹਰ ਪਿੰਡ ਲਾਏ ਜਾਣਗੇ 550 ਬੂਟੇ

ਪੰਜਾਬ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀਸ੍ਰੀਮਤੀ ਅਰੁਨਾ
ਚੌਧਰੀ ਨੇ ਔਰਤਾਂ ਨੂੰ ਸੂਬੇ ਵਿੱਚ ਪੌਦੇ ਲਾਉਣ ਅਤੇ ਇਨਾਂ ਦੀ ਸਾਂਭ-ਸੰਭਾਲ ਲਈ ਸਰਕਾਰ ਦੀ ਮੁਹਿੰਮ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੂਬਾ ਸਰਕਾਰ ਨੇਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ਪੁਰਬ ਮੌਕੇ ਹਰੇਕ ਪਿੰਡ ਵਿੱਚ 550 ਪੌਦੇ ਲਾਉਣ ਦੀ ਮੁਹਿੰਮ ਆਰੰਭੀ ਹੋਈ ਹੈ ਅਤੇ ਸਮੁੱਚੇ ਸੂਬੇਵਿੱਚ 72 ਲੱਖ ਪੌਦੇ ਲਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਹਰੇਕ ਔਰਤ ਨੂੰਆਪਣੇ ਘਰਾਂ ਦੇ ਵੇਹੜਿਆਂ ਅਤੇ ਆਲੇ-ਦੁਆਲੇ ਟਾਹਲੀ, ਅੰਬ, ਅਸ਼ੋਕਾ, ਜਾਮੁਨ, ਇਮਲੀ ਆਦਿਵਰਗੇ ਪੌਦੇ ਲਾਉਣ ਲਈ ਕਿਹਾ ਹੈ ਜੋ ਛਾਂ ਅਤੇਫਲ ਵੀ ਮੁਹਈਆ ਕਰਵਾਉਣ ਦੇ ਨਾਲ ਨਾਲ ਹਰਿਆ-ਭਰਿਆ ਵਾਤਾਵਰਣ ਪ੍ਰਦਾਨ ਕਰਨ ਲਈ ਵੀ ਸਹਾਈ ਹੋਣਗੇ। ਉਨਾਂ ਕਿਹਾ ਕਿ ਅਜਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸਤਿਕਾਰ ਅਤੇ ਸ਼ਰਧਾ ਹੋਵੇਗਾ ਜਿਨਾਂ ਨੇ ਆਪਣੀ ਬਾਣੀ ਵਿੱਚ ਵਾਤਾਵਰਣ ਦੀ ਮਹੱਤਤਾ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ
ਉਨਾਂ ਦੱਸਿਆ ਕਿ ਭਾਂਤ ਭਾਂਤ ਦੇ ਪੌਦੇ ਆਮ ਲੋਕਾਂ ਨੂੰ ਸਰਕਾਰੀ 
ਨਰਸਰੀਆਂ ਰਾਹੀਂ ਮੁਫ਼ਤ ਮੁਹਈਆ ਕਰਵਾਏ ਜਾ ਰਹੇ ਹਨ। ਇਨਾਂ ਦੀ ਬੁਕਿੰਗ ਆਈ ਹਰਿਆਲੀ ਐਪ ’ਤੇ ਵੀ ਕੀਤੀ ਜਾ ਸਕਦੀ ਹੈਜਿਸ ’ਤੇ ਹਰੇਕ
ਵਿਅਕਤੀ ਨੂੰ ਉਸ ਦੀ ਪਸੰਦ ਦੇ 25 ਬੂਟੇ ਮੁਫ਼ਤ ਮੁਹਈਆ ਕਰਵਾਏ ਜਾ ਰਹੇ ਹਨ।ਉਨਾਂ ਕਿਹਾ ਕਿ ਪੌਦੇ ਲਾਉਣ ਦੇ ਨਾਲ ਨਾਲ ਇਨਾਂਦੇ ਸੰਭਾਲ ਵੀ ਬਹੁਤ ਜ਼ਰੂਰੀ ਹੈ ਅਤੇ ਇਹ ਦੋਵੇਂਕੰਮ ਮਹਿਲਾਵਾਂ ਸੁਚੱਜੇ ਢੰਗ ਨਾਲ ਕਰ ਸਕਦੀਆਂਹਨ।

  •  
  •  
  •  
  •  
  •