550ਵਾਂ ਗੁਰਪੁਰਬ ਮਨਾਉਣ ਲਈ ਕਾਂਗਰਸ ‘ਤੇ ਸ਼੍ਰੋਮਣੀ ਕਮੇਟੀ ਦੇ ਰਾਹ ਵੱਖਰੇ

ਐਸਜੀਪੀਸੀ ਜੰਗੀਰ ਕੌਰ ਨੂੰ ਸਟੇਜ ਸਕੱਤਰ ਬਣਾਉਣ ਤੇ ਅੜੀ

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੰਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਲੈ ਕੇ ਕਾਂਗਰਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਰਾਹ ਵੱਖੋ-ਵੱਖ ਹੋ ਗਏ ਹਨ। ਕਾਂਗਰਸ ਚਾਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਏ ਜਾ ਰਹੇ ਟੈਂਟ ਸਿਟੀ ਸੁਲਤਾਨਪੁਰ ਲੋਧੀ ਚ ਮਨਾਏ ਜਾਣ ਵਾਲੇ ਸਮਾਰੋਹਾਂ ਦਾ ਹਿੱਸਾ ਬਣੇ । ਸ਼੍ਰੋਮਣੀ ਕਮੇਟੀ ਗੁਰਪੁਰਬ ਦੇ ਸਮਾਰੋਹ ਗੁਰੂ ਨਾਨਕ ਦੇਵ ਕਾਲਜ ‘ਚ ਕਰਵਾਉਣਾ ਚਾਹੁੰਦੀ ਹੈਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਕ ਸੀਨੀਅਰ ਕਾਂਗਰਸੀ ਨੇਤਾ ਨੇ ਕਿਹਾ ਕਿ ਗੁਰਪੁਰਬ ਦੇ ਸਮਾਰੋਹਾਂ ਸਬੰਧੀ 200 ਕਰੋੜ ਰੁਪਿਆ ਖਰਚ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਇਤਿਹਾਸਕ ਸਮਾਗਮਾਂ ਨੂੰ ਕੌਮਾਂਤਰੀ ਪੱਧਰ ਦਾ ਬਣਾਇਆ ਜਾ ਸਕੇ।

ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਸਾਬਕਾ ਮੁਖੀ ਬੀਬੀ ਜਗੀਰ ਕੌਰ ਸਟੇਜ ਸੈਕਟਰੀ ਬਣੇ, ਜੋ ਕਿ ਵਿਵਾਦਪੂਰਨ ਮੁੱਦਾ ਹੋ ਸਕਦਾ ਹੈ। ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸੂਬਾ ਪੱਧਰੀ ਆਯੋਜਨ ਕਮੇਟੀ ‘ਚ ਹਿੱਸਾ ਲੈਣ ਤਾਂ ਜੋ ਸਮਾਰੋਹਾਂ ‘ਤੇ ਕੋਈ ਫੈਸਲਾ ਲਿਆ ਜਾ ਸਕੇ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਐੱਸ. ਜੀ. ਪੀ. ਸੀ., ਅਕਾਲੀ ਦਲ ਦੇ ਹੱਥਾਂ ‘ਚ ਖੇਡ ਰਹੀ ਹੈ ਅਤੇ ਸੁਖਬੀਰ ਬਾਦਲ ਖੁਦ ਨੂੰ ਸਿੱਖਾਂ ਦੇ ਮੁੱਖ ਨੇਤਾ ਦੇ ਤੌਰ ‘ਤੇ ਦਰਸਾਉਣਾ ਚਾਹੁੰਦੇ ਹਨ।

  •  
  •  
  •  
  •  
  •