ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੌਰੇ ‘ਤੇ ਬੁੱਧਵਾਰ ਨੂੰ ਰੂਸ ਦੇ ਵਲਾਦਿਵੋਸਤੋਕ ਪੁੱਜੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਦਿਨ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹੀ ਪ੍ਰਧਾਨ ਮੰਤਰੀ ਵਾਰਸ਼ਿਕ ਈਸਟਰਨ ਇਕੋਨਾਮਿਕ ਫੋਰਮ (ਈਈਐਫ) ‘ਚ ਵੀ ਸ਼ਾਮਿਲ ਹੋਏ ਜਿੱਥੇ ਉਹ ਪ੍ਰਵਾਸੀ ਭਾਰਤੀਆਂ ਨੂੰ ਵੀ ਮਿਲੇ। ਰਾਸ਼ਟਰਪਤੀ ਪੁਤਿਨ ਦੇ ਨਾਲ ਦੁਵੱਲੇ ਗੱਲ ਬਾਤ ਹੋਵੇਗੀ।
ਬੁੱਧਵਾਰ ਸ਼ਾਮ ਮੋਦੀ ਅਤੇ ਪੁਤਿਨ ਦੀ ਗੱਲ-ਬਾਤ ਦੌਰਾਨ ਕੁਝ ਸਮਝੌਤੇ ਹੋ ਸਕਦੇ ਹਨ। ਦੋਨਾਂ ਨੇਤਾਵਾਂ ਦੀ ਗੱਲ ਬਾਤ ਵਿੱਚ ਰਣਨੀਤਿਕ ਸਬੰਧਾਂ ਨੂੰ ਨਵੀਂ ਰਫ਼ਤਾਰ ਦੇਣ ‘ਤੇ ਫੋਕਸ ਕੀਤਾ ਜਾ ਸਕਦਾ ਹੈ।

  •  
  •  
  •  
  •  
  •