ਲੰਡਨ ਵਿਚ ਪਾਕਿ ਸਮਰਥਕਾਂ ਨੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਕੀਤੀ ਪੱਥਰਬਾਜ਼ੀ

ਲੰਡਨ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਭਾਰਤ ਵਿਰੁੱਧ ਰੋਹ ਦੀ ਭਾਵਨਾ ਲਗਾਤਾਰ ਫੈਲਦੀ ਜਾ ਰਹੀ ਹੈ। ਕਸ਼ਮੀਰ ਮੁਮੁੱਦੇ ਨੂੰ ਲੈ ਕੇ ਪਾਕਿਸਤਾਨ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੇ ਫ਼ੈਸਲੇ ਦਾ ਵਿਰੋਧ ਕਰ ਰਿਹਾ ਹੈ ਅਤੇ ਆਪਣੇ ਹੱਕ ਚ ਹਮਾਇਤ ਜੁਟਾਉਣ ਲਈ ਕੌਮਾਂਤਰੀ ਪੱਧਰ ਉੱਤੇ ਮੁਹਿੰਮ ਚਲਾ ਰਿਹਾ ਹੈ।

ਕਸ਼ਮੀਰ ਚੋਂ ਧਾਰਾ 370 ਹਟਾਉਣ ਵਿਰੁੱਧ ਇੱਕ ਵਾਰ ਫਿਰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਕਸ਼ਮੀਰੀਆਂ ਅਤੇ ਪਾਕਿਸਤਾਨੀ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਖਾਵਾਕਾਰੀਆਂ ਨੇ ਭਾਰਤੀ ਹਾਈ ਕਮਿਸ਼ਨ ਦੀ ਬਿਲਡਿੰਗ ਵੱਲ ਪੱਥਰ ਵੀ ਮਾਰੇ ਗਏ ਜਿਸ ਨਾਲ ਇਮਾਰਤ ਨੂੰ ਪਹੁੰਚਿਆ ਹੈ।

  •  
  •  
  •  
  •  
  •