ਅਕਤੂਬਰ 2019 ਤੋਂ ਲਾਗੂ ਹੋ ਸਕਦੀ ਹੈ ਕੇਂਦਰ ਦੀ ਨਵੀਂ ਸਿੱਖਿਆ ਨੀਤੀ

ਪਿਛਲੇ ਪੰਜ ਸਾਲਾਂ ਤੋਂ ਲਾਗੂ ਹੋਣ ਦੀ ਉਡੀਕ ਕਰ ਰਹੀ ਨਵੀਂ ਸਿੱਖਿਆ ਨੀਤੀ ਨੂੰ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਅਗਲੇ ਮਹੀਨੇ ਭਾਵ ਅਕਤੂਬਰ ਤੱਕ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਬਾਰੇ ਆਏ ਦੋ ਲੱਖ ਸੁਝਾਵਾਂ ਦਾ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਅਧਿਐਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ 21 ਸਤੰਬਰ ਨੂੰ ਸੂਬਿਆਂ ਦੇ ਸਿੱਖਿਆ ਮੰਤਰੀਆਂ ਦੀ ਮੀਟਿੰਗ ਵੀ ਸੱਦੀ ਗਈ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੇ 100 ਦਿਨ ਮੁਕੰਮਲ ਹੋ ਗਏ ਹਨ ਪਰ ਵਿਭਾਗਾਂ ਨੂੰ ਕੰਮ ਮੁਕੰਮਲ ਕਰਨ ਲਈ 15 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ

ਅਧਿਕਾਰੀ ਨੇ ਕਿਹਾ ਕਿ ਸੂਬਿਆਂ ਦੇ ਇਤਰਾਜ਼ ਦੂਰ ਕਰਨ ਲਈ 21 ਸਤੰਬਰ ਨੂੰ ਸੂਬਿਆਂ ਦੇ ਸਿੱਖਿਆ ਮੰਤਰੀਆਂ ਦੀ ਮੀਟਿੰਗ ਸੱਦੀ ਗਈ ਹੈ। ਅਕਤੂਬਰ 2015 ’ਚ ਉਦੋਂ ਦੇ ਮਨੁੱਖੀ ਸਰੋਤ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਨਵੀਂ ਸਿੱਖਿਆ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਲਈ ਸਾਬਕਾ ਕੈਬਿਨੇਟ ਸਕੱਤਰ ਟੀਐੱਸਆਰ ਸੁਬਰਾਮਨੀਅਮ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ
ਇਸ ਕਮੇਟੀ ਨੇ ਦੇਸ਼ ਭਰ ਵਿੱਚ ਹੋਈਆਂ 2.75 ਲੱਖ ਮੀਟਿੰਗਾਂ ਦੌਰਾਨ ਮਿਲੇ ਸੁਝਾਵਾਂ ਦੇ ਆਧਾਰ ਉੱਤੇ ਤਿਆਰ ਆਪਣੀ ਰਿਪੋਰਟ ਮਈ 2016 ’ਚ ਮੰਤਰਾਲੇ ਨੂੰ ਸੌਂਪ ਦਿੱਤੀ ਹੈ।
ਜੁਲਾਈ 2016 ’ਚ ਕੈਬਿਨੇਟ ਦੇ ਫੇਰ–ਬਦਲ ਵਿੱਚ ਸਮ੍ਰਿਤੀ ਈਰਾਨੀ ਇਸ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਤੋਂ ਵਿਦਾ ਹੋ ਗਏ ਸਨ ਤੇ ਉਨ੍ਹਾਂ ਦਾ ਸਥਾਨ ਪ੍ਰਕਾਸ਼ ਜਾਵਡੇਕਰ ਨੇ ਲਿਆ। ਜਾਵਡੇਕਰ ਨੇ ਸੁਬਰਾਮਨੀਅਮ ਦੀ ਰਿਪੋਰਟ ਨੂੰ ਸਿਰਫ਼ ਇੱਕ ਇਨਪੁਟ–ਦਸਤਾਵੇਜ਼ ਦੱਸਦਿਆਂ ਨਵੀਂ ਸਿੱਖਿਆ ਨੀਤੀ ਦਾ ਖਰੜਾ ਤਿਆਰ ਕਰਨ ਦੀ ਜ਼ਿੰਮੇਵਾਰੀ ਇਸਰੋ ਦੇ ਸਾਬਕਾ ਪ੍ਰਧਾਨ ਕੇ. ਕਸਤੂਰੀਰੰਗਨ ਦੀ ਪ੍ਰਧਾਨਗੀ ਹੇਠਲੀ ਕਮੇਟੀ ਨੂੰ ਸੌਂਪ ਦਿੱਤੀ

ਇਸ ਕਮੇਟੀ ਨੂੰ ਲਗਾਤਾਰ ਅੱਗੇ ਹੋਰ ਸਮਾਂ ਦਿੱਤਾ ਜਾਂਦਾ ਰਿਹਾ ਹੈ ਤੇ ਚੋਣਾਂ ਹੋਣ ਤੱਕ ਇਸ ਕਮੇਟੀ ਤੋਂ ਰਿਪੋਰਟ ਨਹੀਂ ਲਈ ਗਈ।

  •  
  •  
  •  
  •  
  •