ਦਿੱਲੀ ਦੰਗੇ : ਸਰਕਾਰ ਦੀ ਸ਼ਹਿ ‘ਤੇ ਕੀਤਾ ਗਿਆ ਕਤਲੇਆਮ ਹੈ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਬਿਆਨ ਦਿੰਦਿਆਂ ਦਿੱਲੀ ਵਿਚ ਹੋਈ ਹਿੰਸਾ ਨੂੰ ਸਰਕਾਰ ਦੀ ਸ਼ਹਿ ‘ਤੇ ਕੀਤਾ ਗਿਆ ਕਤਲੇਆਮ ਕਿਹਾ ਹੈ।

ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਪੂਰੇ ਭਾਰਤ ਵਿਚ ਗੁਜਰਾਤ ਦੇ ਦੰਗਿਆਂ ਵਾਲੇ ਮਾਡਲ ਨੂੰ ਲਾਗੂ ਕਰਨਾ ਚਾਹੁੰਦੀ ਹੈ। 

ਉਹਨਾਂ ਕਿਹਾ, “ਦਿੱਲੀ ਵਿਚ ਮਾਸੂਮ ਲੋਕਾਂ ਦੇ ਹੋਏ ਕਤਲਾਂ ‘ਤੇ ਮੈਨੂੰ ਬਹੁਤ ਦੁੱਖ ਹੈ। ਮੈਨੂੰ ਲਗਦਾ ਹੈ ਕਿ ਇਹ ਕਤਲੇਆਮ ਸੀ….ਦਿੱਲੀ ਦੀ ਹਿੰਸਾ ਸਰਕਾਰ ਦੀ ਸ਼ਹਿ ‘ਤੇ ਹੋਈ ਹੈ।”

ਮਮਤਾ ਬੈਨਰਜੀ ਨੇ ਕਿਹਾ ਕਿ CAA ਕਾਰਨ ਦਿੱਲੀ ਵਿਚ ਹਿੰਸਾ ਹੋਈ ਹੈ ਤੇ ਅਮਿਤ ਸ਼ਾਹ ਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈ।

  • 750
  •  
  •  
  •  
  •