ਦਿੱਲੀ ਹਿੰਸਾ ‘ਚ ਮਰਨ ਵਾਲੇ ਸੌ ਫੀਸਦੀ ਮਜ਼ਦੂਰ ਵਰਗ ਨਾਲ ਸਬੰਧਿਤ ਹਨ

ਦਿੱਲੀ ਹਿੰਸਾ ‘ਚ ਮਰਨ ਵਾਲੇ ਸੌ ਫੀਸਦੀ ਮਜ਼ਦੂਰ ਵਰਗ ਨਾਲ ਸਬੰਧਿਤ ਹਨ।
ਬਹੁ-ਗਿਣਤੀ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ ਹੈ।
ਮਰਨ ਵਾਲਿਆਂ ਦੀ ਉਮਰ 17 ਤੋਂ 85 ਸਾਲ ਤੱਕ ਹੈ।
ਵਿਸ਼ੇਸ਼ ਰਿਪੋਰਟ- ਵਾਇਸ ਆਫ਼ ਖਾਲਸਾ (ਟੀ.ਵੀ.)
ਉੱਤਰ ਪੂਰਬੀ ਦਿੱਲੀ ਵਿਚ ਨਾਗਰਕਿਤ ਸੋਧ ਕਾਨੂੰਨ ਨੂੰ ਲੈ ਕੇ ਭੜਕੀ ਹਿੰਸਾ ਵਿਚ 40 ਤੋਂ ਵੱਧ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਸੈਂਕੜਿਆਂ ਦੀ ਗਿਣਤੀ ਵਿਚ ਜ਼ਖਮੀ ਹਨ ਜੋ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਦੰਗਾਈਆਂ ਦੀਆਂ ਭੀੜਾਂ ਵੱਲੋਂ ਕੀਤੇ ਗਏ ਇਸ ਕਤਲੇਆਮ ਵਿਚ ਬਹੁ-ਗਿਣਤੀ ਮਾਰੇ ਜਾਣ ਵਾਲਿਆਂ ‘ਚ ਮਜ਼ਦੂਰ, ਆਟੋ ਚਾਲਕ, ਨਵ-ਵਿਅੁਕਤਾ ਦਾ ਪਤੀ, ਆਈ. ਏ. ਐੱਸ ਪ੍ਰੀਖਿਆ ਦੀ ਤਿਆਰੀ ਕਰਨ ਵਾਲਾ ਵਿਦਿਆਰਥੀ ਅਤੇ ਆਪਣੇ-ਆਪਣੇ ਪਰਿਵਾਰ ਦੇ ਕਮਾਊ ਮੈਂਬਰ ਸਨ ਜ਼ਿੰਨ੍ਹਾਂ ਦੀ ਉਮਰ 17 ਸਾਲ ਤੋਂ 35 ਸਾਲ ਤੱਕ ਹੈ। ਮਰਨ ਵਾਲੇ ਜ਼ਿਆਦਤਰ ਮਜ਼ਦੂਰ ਵਰਗ ਨਾਲ ਸਬੰਧਤ ਸਨ ਅਤੇ ਇਹਨਾਂ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ ਹੈ। ਇਹਨਾਂ ਦੰਗਿਆਂ ‘ਚ ਕਿਸੇ ਵੀ ਪਾਰਟੀ ਦੇ ਰਾਜਨੀਤਿਕ ਨੇਤਾ ਜਾਂ ਧਾਰਮਿਕ ਆਗੂ ਦੀ ਜਾਨ ਨਹੀਂ ਗਈ। ਉਹਨਾਂ ਲੋਕਾਂ ਨੂੰ ਹੀ ਆਪਣੀ ਜਾਨ ਗਵਾਉਣੀ ਪਈ ਹੈ, ਜਿਹਨਾਂ ਦਾ ਕਿਸੇ ਰਾਜਨੀਤਿਕ ਪਾਰਟੀ ਜਾਂ ਧਾਰਮਿਕ ਤੌਰ ‘ਤੇ ਕਿਸੇ ਜਥੇਬੰਦੀ ਨਾਲ ਕੋਈ ਸਬੰਧ ਨਹੀਂ। ਜਾਨ ਗਵਾਉਣ ਵਾਲੇ ਵਿਅਕਤੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

1. ਨਾਮ – ਮੁਬਾਰਕ ਅਲੀ
ਉਮਰ- 35 ਸਾਲ
ਕਿੱਤਾ- ਪੇਂਟਰ
ਵਸਨੀਕ- ਭਜਨਪੁਰਾ
ਪਰਿਵਾਰ- ਪਤਨੀ, 2 ਬੇਟੀਆਂ, 1 ਬੇਟਾ

2. ਨਾਮ- ਅਲੋਕ ਤਿਵਾੜੀ
ਉਮਰ- 24 ਸਾਲ
ਕਿੱਤਾ- ਫੈਕਟਰੀ ਮਜ਼ਦੂਰ
ਵਸਨੀਕ- ਹਰਦੋਈ
ਪਰਿਵਾਰ- ਪਤਨੀ ਅਤੇ 2 ਬੱਚੇ

3. ਨਾਮ- ਮੁਹੰਮਦ ਇਰਫਾਨ
ਉਮਰ- 32 ਸਾਲ
ਕਿੱਤਾ- ਮਜ਼ਦੂਰੀ
ਵਸਨੀਕ- ਦਿੱਲੀ
ਪਰਿਵਾਰ- ਪਤਨੀ ਅਤੇ 2 ਬੱਚੇ

4. ਨਾਮ- ਰਾਹੁਲ ਠਾਕੁਰ
ਉਮਰ- 23 ਸਾਲ
ਕਿੱਤਾ- ਵਿਦਿਆਰਥੀ (IAS)
ਵਸਨੀਕ- ਭਜਨਪੁਰਾ, ਦਿੱਲੀ
ਪਰਿਵਾਰ- ਅਣ-ਵਿਆਹਿਆ

5. ਨਾਮ- ਸੁਲੇਮਾਨ
ਉਮਰ- 22 ਸਾਲ
ਕਿੱਤਾ- ਮਜ਼ਦੂਰ
ਵਸਨੀਕ- ਹਾਪੜ (ਪੱਛਮੀ ਬੰਗਾਲ)

6. ਨਾਮ- ਅੰਕਿਤ ਸ਼ਰਮਾ
ਉਮਰ- 25 ਸਾਲ
ਕਿੱਤਾ- IAB ਅਧਿਕਾਰੀ
ਵਸਨੀਕ- ਦਿੱਲੀ

7. ਨਾਮ- ਮੁਹੰਮਦ ਸ਼ਾਹਵਾਨ
ਉਮਰ- 22 ਸਾਲ
ਕਿੱਤਾ- ਮਜ਼ਦੂਰ (ਵੈਲਡਰ)
ਵਸਨੀਕ- ਮੁਸਤਫ਼ਾਬਾਦ

8. ਨਾਮ- ਸੰਜੀਤ ਠਾਕੁਰ
ਉਮਰ- 32 ਸਾਲ
ਕਿੱਤਾ- ਮਕੈਨਿਕ (ਵੈਲਡਿੰਗ)
ਵਸਨੀਕ- ਖਜ਼ੂਰੀ

9. ਨਾਮ- ਰਤਨ ਲਾਲ
ਉਮਰ- 42 ਸਾਲ
ਕਿੱਤਾ- ਹੈੱਡ ਕਾਂਸਟਬੇਲ
ਵਸਨੀਕ- ਸੀਕਰ (ਰਾਜਸਥਾਨ)

10. ਨਾਮ- ਵਿਨੋਦ ਕੁਮਾਰ
ਉਮਰ- 50 ਸਾਲ
ਵਸਨੀਕ- ਘੋੜਾ ਚੌਂਕ, ਦਿੱਲੀ

11. ਨਾਮ- ਅਕਬਰੀ
ਉਮਰ- 85 ਸਾਲ
ਵਸਨੀਕ- ਗਾਂਮਰੀ (ਪਿੰਡ)

12. ਨਾਮ- ਅਨਵਰ
ਉਮਰ 58 ਸਾਲ
ਕਿੱਤਾ- ਮਜ਼ਦੂਰ (ਪੋਲਟਰੀ ਫਾਰਮ)
ਵਸਨੀਕ- ਸ਼ਿਵ, ਬਿਹਾਰ

13. ਨਾਮ- ਦਿਨੇਸ਼ ਕੁਮਾਰ
ਉਮਰ- 35 ਸਾਲ
ਕਿੱਤਾ- ਡਰਾਇਵਰ
ਵਸਨੀਕ- ਦਿੱਲੀ
ਪਰਿਵਾਰ- ਪਤਨੀ ਤੇ 2 ਬੱਚੇ

14. ਨਾਮ- ਅਮੀਰ
ਉਮਰ- 30 ਸਾਲ
ਵਸਨੀਕ- ਪੁਰਾਣਾ ਮੁਸਤਫ਼ਾਬਾਦ

15. ਨਾਮ- ਹਾਸ਼ਿਮ
ਉਮਰ- 17 ਸਾਲ
ਵਸਨੀਕ- ਪੁਰਾਣਾ ਮੁਸਤਫ਼ਾਬਾਦ

16. ਨਾਮ- ਮੁਸ਼ੱਰਫ਼
ਉਮਰ- 35 ਸਾਲ
ਕਿੱਤਾ- ਡਰਾਇਵਰ
ਵਸਨੀਕ- ਬਦਾਯੂੰ, ਯੂਪੀ

17. ਨਾਮ- ਵੀਰਭਾਨ
ਉਮਰ- 48 ਸਾਲ
ਕਿੱਤਾ- ਵਪਾਰੀ
ਵਸਨੀਕ- ਕਰਾਵਲ ਨਗਰ, ਦਿੱਲੀ

18. ਨਾਮ- ਜ਼ਾਕਿਰ
ਉਮਰ- 26 ਸਾਲ
ਕਿੱਤਾ- ਮਜ਼ਦੂਰ (ਵੈਲਡਰ)
ਵਸਨੀਕ- ਬੁਰਜਪੁਰੀ

19. ਨਾਮ- ਇਸ਼ਤਯਾਕ
ਉਮਰ- 24 ਸਾਲ
ਕਿੱਤਾ- ਮਜ਼ਦੂਰ (ਵੈਲਡਰ)
ਵਸਨੀਕ- ਕਰਦਮਪੁਰੀ, ਦਿੱਲੀ
ਪਰਿਵਾਰ- ਪਤਨੀ, ਬੇਟੀ (3 ਸਾਲ), ਬੇਟਾ (2 ਸਾਲ)

20. ਨਾਮ- ਦੀਪਕ ਕੁਮਾਰ
ਉਮਰ- 34 ਸਾਲ
ਕਿੱਤਾ- ਫੈਕਟਰੀ ਮਜ਼ਦੂਰ
ਵਸਨੀਕ- ਦਿੱਲੀ
ਪਰਿਵਾਰ- ਪਤਨੀ, 1 ਬੇਟੀ ਅਤੇ 1 ਬੇਟਾ

21. ਨਾਮ- ਅਸ਼ਫਾਕ ਹੁਸੈਨ
ਉਮਰ- 22 ਸਾਲ
ਕਿੱਤਾ- ਇਲੈਕ੍ਰਟੀਏਸ਼ਨ
ਪਰਿਵਾਰ- ਪਤਨੀ

22. ਨਾਮ- ਪਰਿਵੇਜ਼ ਆਲਮ
ਉਮਰ- 50 ਸਾਲ
ਕਿੱਤਾ- ਮੋਟਰ ਮਕੈਨਿਕ
ਵਸਨੀਕ- ਦਿੱਲੀ

23. ਨਾਮ- ਮਹਿਤਾਬ
ਉਮਰ- 21 ਸਾਲ
ਕਿੱਤਾ- ਮਜ਼ਦੂਰ
ਵਸਨੀਕ- ਦਿੱਲੀ

24. ਨਾਮ- ਮੁਹੰਮਦ ਫੁਰਕਾਨ
ਉਮਰ- 22 ਸਾਲ
ਕਿੱਤਾ- ਮਜ਼ਦੂਰੀ (ਗੱਤੇ ਦੇ ਡੱਬੇ ਬਣਾਉਣ)
ਪਰਿਵਾਰ- ਪਤਨੀ, ਬੇਟੀ ਤੇ ਬੇਟਾ

25. ਨਾਮ- ਰਾਹੁਲ ਸੋਲਾਂਕੀ
ਉਮਰ- 25 ਸਾਲ
ਕਿੱਤਾ- ਸਿਵਲ ਇੰਜਨੀਅਰਿੰਗ
ਵਸਨੀਕ- ਦਿੱਲੀ

26. ਨਾਮ- ਮੁਦਸਿਰ ਖਾਨ
ਉਮਰ- 35 ਸਾਲ
ਕਿੱਤਾ- ਆਟੋ ਚਾਲਕ
ਪਰਿਵਾਰ- ਪਤਨੀ ਅਤੇ 2 ਬੱਚੇ

27. ਨਾਮ- ਸ਼ਾਹਿਦ ਅਲਬੀ
ਉਮਰ- 24 ਸਾਲ
ਕਿੱਤਾ- ਆਟੋ ਚਾਲਕ
ਵਸਨੀਕ- ਬੁਲੰਦ ਸ਼ਹਿਰ, ਯੂਪੀ
ਪਰਿਵਾਰ- ਪਤਨੀ

28. ਨਾਮ- ਅਮਾਨ
ਉਮਰ 17 ਸਾਲ
ਕਿੱਤਾ- ਵਿਦਿਆਰਥੀ
ਵਸਨੀਕ- ਸੀਲਮਪੁਰ, ਦਿੱਲੀ

29. ਨਾਮ- ਮਹਿਰੂਫ਼ ਅਲੀ
ਉਮਰ- 30 ਸਾਲ
ਕਿੱਤਾ- ਦੁਕਾਨਦਾਰ
ਵਸਨੀਕ- ਭਜਨਪੁਰਾ, ਦਿੱਲੀ

30. ਨਾਮ- ਮੁਹੰਮਦ ਯੂਸਫ
ਉਮਰ- 52 ਸਾਲ
ਕਿੱਤਾ- ਮਜ਼ਦੂਰੀ
ਵਸਨੀਕ- ਪੁਰਾਣਾ ਮੁਸਤਫ਼ਾਬਾਦ
ਪਰਿਵਾਰ- ਪਤਨੀ ਅਤੇ 7 ਬੱਚੇ

ਧੰਨਵਾਦ ਸਾਹਿਤ,

ਸਰੋਤ- ਦੀ ਵਾਇਰ (The Wire)

  • 999
  •  
  •  
  •  
  •