PSEB ਦੀ 8ਵੀਂ ਤੇ 12ਵੀਂ ਦੀ ਪ੍ਰੀਖਿਆ ਅੱਜ ਤੋਂ ਸ਼ੁਰੂ

6 ਲੱਖ ਵਿਦਿਆਰਥੀਆਂ ਲਈ ਬਣਾਏ ਗਏ 5000 ਸੈਂਟਰ

ਜ਼ਿਲ੍ਹਾ ਪ੍ਰੀਖਿਆ ਵਿਭਾਗ ਵੱਲੋਂ ਬੋਰਡ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਪ੍ਰੀਖਿਆਵਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਜਾਣਕਾਰੀ ਅਨੁਸਾਰ 8 ਵੀਂ ਜਮਾਤ ਦੀ ਪ੍ਰੀਖਿਆ ਸਵੇਰ ਦੀ ਸ਼ਿਫਟ ਵਿਚ ਹੋਵੇਗੀ ਅਤੇ ਇਸ ਲਈ ਜ਼ਿਲ੍ਹਿਆਂ ਵਿਚ ਕੁੱਲ 176 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ। 

ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਕੁੱਲ 23,380 ਵਿਦਿਆਰਥੀ ਭਾਗ ਲੈਣਗੇ। 8ਵੀਂ ਦੀ ਬੋਰਡ ਦੀ ਪ੍ਰੀਖਿਆ ਕਈ ਸਾਲਾਂ ਬਾਅਦ ਦੁਬਾਰਾ ਸ਼ੁਰੂ ਕੀਤੀ ਗਈ ਹੈ।

ਇਸ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ 12 ਵੀਂ ਜਮਾਤ ਲਈ ਜ਼ਿਲ੍ਹੇ ਵਿੱਚ 138 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਪ੍ਰੀਖਿਆ ਕੇਂਦਰਾਂ ‘ਤੇ 22,142 ਉਮੀਦਵਾਰ ਪ੍ਰੀਖਿਆ ਦੇਣਗੇ।ਇਸ ਤਰ੍ਹਾਂ ਦੋਵਾਂ ਸ਼ਿਫਟਾਂ ਵਿੱਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ 45,522 ਹੋਵੇਗੀ।

ਇਸ ਵਾਰ ਸਿੱਖਿਆ ਵਿਭਾਗ ਵੱਲੋਂ ਪ੍ਰੀਖਿਆ ਤੋਂ ਬਹੁਤ ਪਹਿਲਾਂ ਮਿਸ਼ਨ 100% ਸ਼ੁਰੂ ਕੀਤਾ ਗਿਆ ਸੀ। ਹੁਣ ਸਿਰਫ ਨਤੀਜਾ ਆਉਣ ਤੇ  ਪਤਾ ਚੱਲੇਗਾ, ਇਸ ਮਿਸ਼ਨ ਦਾ ਕੀ ਪ੍ਰਭਾਵ ਹੋਵੇਗਾ। ਇਸ ਦੇ ਨਾਲ ਹੀ 5 ਵੀਂ ਅਤੇ 10 ਵੀਂ ਕਲਾਸ ਦੀਆਂ ਪ੍ਰੀਖਿਆਵਾਂ 15 ਮਾਰਚ ਤੋਂ ਸ਼ੁਰੂ ਹੋ ਜਾਣਗੀਆਂ।

  •  
  •  
  •  
  •  
  •