ਉੱਤਰੀ ਭਾਰਤ ‘ਚ ਭਾਰੀ ਮੀਂਹ, ਬਰਫ਼ਬਾਰੀ , ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ

ਸੀਜ਼ਨ ਦਾ ਸਭ ਤੋਂ ਤਕੜਾ “ਵੈਸਟਰਨ ਡਿਸਟ੍ਬੇਂਸ” ਜਲਦ ਪੰਜਾਬ ਚ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਤਿਆਰ ਹੈ। ਜਿਸ ਸਦਕਾ 5-6-7 ਮਾਰਚ ਨੂੰ ਸਮੁੱਚੇ ਪੰਜਾਬ ਚ ਗਰਜ-ਚਮਕ ਨਾਲ਼ ਜ਼ਬਰਦਸਤ ਮੀਂਹ ਦੀ ਉਮੀਦ ਹੈ ਤੇ ਦਿਨ ਦੇ ਪਾਰੇ ਚ ਭਾਰੀ ਗਿਰਾਵਟ ਨਾਲ਼ ਮੁੜ ਠੰਢ ਦਾ ਅਹਿਸਾਸ ਹੋਵੇਗਾ।
ਹਾਲਾਂਕਿ ਸਿਸਟਮ 4 ਮਾਰਚ ਤੋਂ ਹੀ ਸੂਬੇ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ ਤੇ ਕੁਝ ਸਰਹੱਦੀ ਜਿਲਿਆਂ ਚ ਸ਼ਾਮ/ਰਾਤ ਤੋਂ ਹੀ ਬਰਸਾਤ ਦਰਜ ਕੀਤੀ ਜਾਵੇਗੀ, ਜਦਕਿ 5 ਮਾਰਚ ਤੜਕਸਾਰ ਤੋਂ ਹੌਲੀ-ਹੌਲੀ ਬਰਸਾਤ ਸਮੁੱਚੇ ਸੂਬੇ ਚ ਆਪਣੇ ਪੈਰ ਪਸਾਰ ਲਵੇਗੀ।
6 ਮਾਰਚ ਹਰਿਆਣਾ, ਦਿੱਲੀ ਤੇ ਸਮੁੱਚੇ ਪੰਜਾਬ ਚ ਤੇਜ਼ ਹਵਾਂਵਾਂ(50-60kph) ਨਾਲ਼ ਲਗਾਤਾਰ ਭਾਰੀ ਮੀਂਹ ਦੀ ਉਮੀਦ ਹੈ। ਫਾਜਿਲਕਾ, ਗੰਗਾਨਗਰ, ਹਨੂੰਮਾਨਗੜ ਚ ਮੀਂਹ ਦਰਮਿਆਨਾ ਰਹੇਗਾ। ਸ਼ਨੀਵਾਰ ਤੱਕ ਸੂਬੇ ਚ ਹਲਕੀ ਕਾਰਵਾਈ ਦੀ ਉਮੀਦ ਬਣੀ ਰਹੇਗੀ।
ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਨਾਭਾ, ਪਟਿਆਲਾ, ਅੰਬਾਲਾ, ਚੰਡੀਗੜ੍ਹ ਵਿਸ਼ੇਸ਼ ਤੌਰ ‘ਤੇ ਚਮਕ, ਭਾਰੀ ਮੀਂਹ ਤੇ ਗੜੇਮਾਰੀ ਲਈ ਤਿਆਰ ਰਹਿਣ।
ਇਸ ਦੌਰਾਨ ਸੂਬੇ ਚ ਬਿਜਲੀ ਡਿੱਗਣ ਦੀਆਂ ਅਨੇਕਾਂ ਘਟਨਾਵਾਂ ਹੋਣਗੀਆਂ ਸੋ ਗਰਜ-ਚਮਕ ਤੇ ਖਰਾਬ ਮੌਸਮ ਦੌਰਾਨ ਘਰ ਜਾਂ ਸੁਰੱਖਿਅਤ ਥਾਵਾਂ ਚ ਰਿਹਾ ਜਾਵੇ। ਬਾਹਰੀ ਗਤੀਵਿਧੀਆ ਨੂੰ ਟਾਲਣਾ ਬੇਹਤਰ।
ਪਹਾੜੀ ਸੂਬਿਆਂ ਚ ਭਿਆਨਕ ਬਰਫਬਾਰੀ ਹੋਵੇਗੀ ਸੋ ਪਹਾੜਾਂ ਚ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਮਾਨਸੂਨ-2020 ਦੇ ਜ਼ਬਰਦਸਤ ਰਹਿਣ ਦੀ ਉਮੀਦ ਹੈ।

  •  
  •  
  •  
  •  
  •