ਪੰਜਾਬ ਸਰਕਾਰ ਨੇ ਬੱਸਾਂ ਵਿਚ ਔਰਤਾਂ ਦਾ ਅੱਧਾ ਕਿਰਾਇਆ ਮੁਆਫ ਕਰਨ ਦਾ ਕੀਤਾ ਐਲਾਨ

ਵਿਧਾਨ ਸਭਾ ‘ਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਦੀ ਅੱਧੀ ਟਿਕਟ ਲੱਗੇਗੀ।
ਕੈਪਟਨ ਸਰਕਾਰ ਵੱਲੋਂ ਦਿੱਤੀ ਇਸ ਰਾਹਤ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਪਹਿਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਪਾਰਟੀ ਦਾ ਪ੍ਰਚਾਰ ਵੱਡੀ ਪੱਧਰ ‘ਤੇ ਹੋਇਆ ਸੀ ਤੇ ਆਪ ਮਹਿਲਾਵਾਂ ਦਾ ਸਮਰਥਨ ਲੈਣ ਵਿਚ ਵੀ ਸਫਲ ਰਹੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਕੈਪਟਨ ਸਰਕਾਰ ਵੀ ਕੇਜਰੀਵਾਲ ਸਰਕਾਰ ਦੇ ਰਾਹ ਤੁਰੀ ਹੈ।
ਮੁੱਖ ਮੰਤਰੀ ਵੱਲੋਂ ਨਾਲ ਹੀ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਲਾਭ ਦੇਣ ਲਈ ਅਗਲੇ ਦੋ ਸਾਲਾਂ 5000 ਨਵੇਂ ਮਿੰਨੀ ਬੱਸ ਮਾਰਗ ਪਰਮਿਟ ਦੇਣ ਦਾ ਵੀ ਐਲਾਨ ਕੀਤਾ।

  • 267
  •  
  •  
  •  
  •