ਅਨੰਦਪੁਰ ਸਾਹਿਬ ਵਿਖੇ ਖਾਲਸਾਈ ਪੁਰਬ ‘ਹੋਲੇ ਮਹੱਲੇ’ ਦਾ ਹੋਇਆ ਆਗਾਜ਼

ਸ੍ਰੀ ਆਨੰਦਪੁਰ ਸਾਹਿਬ- ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਛੇ ਰੋਜ਼ਾ ਕੌਮੀ ਜੋੜ ਮੇਲਾ ਇਤਿਹਾਸਕ ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਨਗਾਰਿਆਂ ਦੀ ਗੂੰਜ ਵਿਚ ਸ਼ੁਰੂ ਹੋ ਗਿਆ। ਦੱਸਣਯੋਗ ਹੈ ਕਿ ਹੋਲਾ ਮਹੱਲਾ ਪੰਜ ਤੋਂ ਸੱਤ ਮਾਰਚ ਤੱਕ ਕੀਰਤਪੁਰ ਸਾਹਿਬ ਅਤੇ ਅੱਠ ਤੋਂ ਦਸ ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ।
ਇਸ ਲਈ ਜ਼ਿਲਾ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕਰ ਲਏ ਹਨ। ਜ਼ਿਲਾ ਮੈਜਿਸਟ੍ਰੇਟ ਵਿਨੇ ਬਬਲਾਨੀ ਨੇ ਧਾਰਾ-144 ਦੇ ਤਹਿਤ ਹੋਲਾ ਮਹੱਲੇ ਨੂੰ ਮੁੱਖ ਰੱਖਦੇ ਹੋਏ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਇਹ ਪਾਬੰਦੀਆਂ 5 ਤੋਂ 10 ਮਾਰਚ ਤੱਕ ਰਹਿਣਗੀਆਂ। ਹੋਲੇ-ਮਹੱਲੇ ਦੌਰਾਨ ਪੇਸ਼ੇਵਾਰ ਭਿਖਾਰੀਆਂ ‘ਤੇ ਵੀ ਮਨਾਹੀ ਲਾਈ ਗਈ ਹੈ।

  • 154
  •  
  •  
  •  
  •