ਕੇਰਲਾ ‘ਚ ਪ੍ਰੀਖਿਆ ਦੇਣ ਤੋਂ ਰੋਕਣ ਕਰਕੇ ਸਿੱਖ ਨੌਜਵਾਨ ਨੇ ਕੀਤੀ ਆਤਮ-ਹੱਤਿਆ

ਕੇਰਲਾ: ਕੇਰਲਾ ਦੇ ਮਾਲਾਬਾਰ ਕ੍ਰਿਸਚਿਅਨ ਕਾਲਜ ਵਿਚ ਪੜ੍ਹ ਰਹੇ ਇਕ ਨੌਜਵਾਨ ਮਨਪ੍ਰੀਤ ਸਿੰਘ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ, ਕਿਉਂਕਿ ਕਾਲਜ ਮੇਨੇਜਮੈਂਟ ਨੇ ਉਸਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਅਤੇ ਉਸ ਦੀ ਪੱਗ ਦਾ ਅਪਮਾਨ ਕੀਤਾ ਸੀ।
ਇਸਤੋਂ ਪਹਿਲਾਂ ਵੀ ਅਜਿਹੇ ਕਈਂ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚ ਸਿੱਖ ਨੌਜਵਾਨਾਂ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਹੋਵੇ। ਹਾਲਾਂਕਿ ਚਰਚਾ ਇਹ ਵੀ ਚੱਲ ਰਹੀ ਹੈ ਕਿ ਉਸਦੇ ਪੱਗ ਬੰਨ੍ਹੀ ਹੋਣ ਕਾਰਨ ਹੀ ਉਸਨੂੰ ਇਮਤਿਹਾਨ ਵਿੱਚ ਨਹੀਂ ਬੈਠਣ ਦਿੱਤਾ ਗਿਆ। ਐਤਵਾਰ ਨੂੰ ਮ੍ਰਿਤਕ ਪਾਏ ਗਏ ਅੰਤਮ ਸਾਲ ਦੀ ਡਿਗਰੀ ਵਾਲੇ ਵਿਦਿਆਰਥੀ ਮਨਪ੍ਰੀਤ ਸਿੰਘ ਦੀ ਮੌਤ ਦੀ ਜਾਂਚ ਦੀ ਮੰਗ ਨੂੰ ਲੈ ਕੇ ਮਲਾਬਾਰ ਕ੍ਰਿਸਚੀਅਨ ਕਾਲਜ ਦੇ ਵਿਦਿਆਰਥੀਆਂ ਨੇ ਸੋਮਵਾਰ ਨੂੰ ਕੈਂਪਸ ਵਿੱਚ ਰੋਸ ਮਾਰਚ ਕੱਢਿਆ।
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ 21 ਸਾਲਾ ਮਨਪ੍ਰੀਤ ਨੇ ਆਪਣੀ ਜਾਨ ਲੈ ਲਈ ਕਿਉਂਕਿ ਉਸ ਨੂੰ ਹਾਜ਼ਰੀ ਦੀ ਘਾਟ ਕਾਰਨ ਅੰਤਿਮ ਸਮੈਸਟਰ ਦੀ ਪ੍ਰੀਖਿਆ ਵਿਚ ਬੈਠਣ ਨਹੀਂ ਦਿੱਤਾ ਗਿਆ। ਕਾਲਜ ਦੇ ਤੀਜੇ ਸਾਲ ਦਾ ਬੀਏ ਇਕਨਾਮਿਕਸ ਦਾ ਵਿਦਿਆਰਥੀ ਮਨਪ੍ਰੀਤ ਸਿੰਘ ਆਪਣੇ ਪਰਿਵਾਰ ਨਾਲ ਕੋਜ਼ੀਕੋਡ ਵਿਖੇ ਰਹਿੰਦਾ ਸੀ। ਕਾਲਜ ਦੇ ਵਿਦਿਆਰਥੀਆਂ ਦੇ ਅਨੁਸਾਰ ਮਨਪ੍ਰੀਤ ਅਤੇ ਉਸਦਾ ਪਰਿਵਾਰ ਜੋ ਕਿ ਪੰਜਾਬ ਦੇ ਵਸਨੀਕ ਹਨ, ਪਿਛਲੇ ਅੱਠ ਸਾਲਾਂ ਤੋਂ ਕੇਰਲਾ ਵਿੱਚ ਰਹਿ ਰਹੇ ਹਨ।
ਵਿਦਿਆਰਥੀਆਂ ਅਨੁਸਾਰ ਮਨਪ੍ਰੀਤ ਸਿੰਘ ਲੰਮੇ ਸਮੇਂ ਤੋਂ ਬਿਮਾਰ ਸੀ, ਉਸਨੇ ਕਾਲਜ ਵਿਚ ਆਪਣੀ ਮੈਡੀਕਲ ਰਿਪੋਰਟ ਵੀ ਦਿਖਾਈ ਸੀ ਪਰ ਉਸਨੂੰ ਪ੍ਰੀਖਿਆ ਵਿਚ ਨਾ ਬੈਠਣ ਦਿੱਤਾ ਗਿਆ। ਪਿਛਲੇ ਕੁਝ ਦਿਨਾਂ ਤੋਂ, ਉਹ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਿਹਾ ਸੀ ਤਾਂ ਕਿ ਉਸਦੇ ਇਮਤਿਹਾਨ ‘ਚ ਬੈਠਣ ਦਾ ਕੋਈ ਰਾਹ ਨਿੱਕਲ ਸਕੇ।
ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ‘ਤੇ ਸਖ਼ਤੀ ਨਾਲ ਕਾਰਵਾਈ ਦੀ ਮੰਗ ਕੀਤੀ।

  • 655
  •  
  •  
  •  
  •