ਦਿੱਲੀ ਹਿੰਸਾ ਦੇ ਮਸਲੇ ‘ਚ ਸਰਕਾਰ ਨੂੰ ਵਖ਼ਤ ਪਾਉਣ ਵਾਲੇ ਜੱਜ ਨੇ ਦੱਸੀ ਆਪਣੀ ਸਾਰੀ ਕਹਾਣੀ

ਚੰਡੀਗੜ੍ਹ: ਦਿੱਲੀ ਹਿੰਸਾ ਮਾਮਲੇ ਵਿੱਚ ਪੁਲਿਸ ਨੂੰ ਘੇਰਨ ਵਾਲੇ ਜਸਟਿਸ ਐਸ. ਮੁਰਲੀਧਰ ਦੇ ਵਿਦਾਈ ਸਮਾਰੋਹ ‘ਚ ਉਸ ਦੀ ਤੁਲਨਾ “ਕੋਹਿਨੂਰ” ਨਾਲ ਕੀਤੀ ਗਈ। ਵਿਦਾਈ ਸਮਾਰੋਹ ਵਿਚ ਉਨ੍ਹਾਂ ਨੇ ਆਪਣੇ ਤਬਾਦਲੇ ਦੀ ਸਾਰੀ ਕਹਾਣੀ ਸੁਣਾਈ। ਕੇਂਦਰ ਸਰਕਾਰ ਵੱਲੋਂ 26 ਫਰਵਰੀ ਦੀ ਰਾਤ ਨੂੰ ਜਸਟਿਸ ਮੁਰਲੀਧਰ ਦੇ ਤਬਾਦਲੇ ਦੀ ਨੋਟੀਫਿਕੇਸ਼ਨ ਤੋਂ ਬਾਅਦ ਵਿਵਾਦ ਖੜ੍ਹਾ ਹੋਇਆ ਸੀ। ਤਬਾਦਲੇ ਕਰਕੇ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।


ਜਸਟਿਸ ਮੁਰਲੀਧਰ ਨੇ ਕਿਹਾ, “ਜਦੋਂ ਨਿਆਂ ਨੇ ਜਿੱਤਣਾ ਹੁੰਦਾ ਹੈ, ਤਾਂ ਇਹ ਜਿੱਤ ਕੇ ਹਾਸਲ ਕਰਕੇ ਹੀ ਰਹਿੰਦਾ ਹੈ। ਸੱਚ ਨਾਲ ਬਣੇ ਰਹੋ, ਨਿਆਂ ਆਪਣੇ ਆਪ ਹੋ ਜਾਵੇਗਾ।” ਉਨ੍ਹਾਂ ਨੇ ਆਪਣੇ ਸਾਥੀ ਜੱਜਾਂ ਤੇ ਵਕੀਲਾਂ ਨੂੰ ਦੱਸਿਆ ਕਿ ਚੀਫ਼ ਜਸਟਿਸ ਆਫ਼ ਇੰਡੀਆ ਐਸਏ ਬੋਬੜੇ ਨੇ ਮੈਨੂੰ 17 ਫਰਵਰੀ ਨੂੰ ਤਬਾਦਲੇ ਬਾਰੇ ਜਾਣਕਾਰੀ ਦਿੱਤੀ ਸੀ। ਮੈਂ ਪੱਤਰ ਮਿਲਣ ਦੀ ਖ਼ਬਰ ਦਿੱਤੀ, ਫਿਰ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਚਾਹੁੰਦੇ ਹੋ। ਮੈਂ ਕਿਹਾ ਕਿ ਜੇ ਮੈਨੂੰ ਦਿੱਲੀ ਹਾਈਕੋਰਟ ਤੋਂ ਤਬਦੀਲ ਕੀਤਾ ਜਾਂਦਾ ਹੈ, ਤਾਂ ਮੈਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਜਾਣ ‘ਚ ਕੋਈ ਦਿੱਕਤ ਨਹੀਂ।”

ਜਸਟਿਸ ਮੁਰਲੀਧਰ ਨੇ ਇਹ ਕਹਿ ਕੇ ਭਾਸ਼ਨ ਦੀ ਸਮਾਪਤੀ ਕੀਤੀ ਕਿ 26 ਫਰਵਰੀ ਦੀ ਅੱਧੀ ਰਾਤ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਦੋ ਗੱਲਾਂ ਹੋਈਆਂ। ਉਨ੍ਹਾਂ ਕਿਹਾ, “ਪਹਿਲਾਂ ਮੈਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਤਬਦੀਲ ਕੀਤਾ ਗਿਆ ਸੀ। ਦੂਜਾ, ਇਸ ‘ਚ ਮੈਂ ਉਸ ਅਹੁਦੇ ਲਈ ਨਿਯੁਕਤੀ ਪ੍ਰਾਪਤ ਕੀਤੀ ਜਿੱਥੋਂ ਮੈਨੂੰ ਕਦੇ ਤਬਾਦਲਾ ਨਹੀਂ ਕੀਤਾ ਜਾਏਗਾ ਜਾਂ ਮੈਨੂੰ ਹਟਾਇਆ ਨਹੀਂ ਜਾਵੇਗਾ ਤੇ ਮੈਨੂੰ ਉੱਥੇ ਹੋਣ ‘ਤੇ ਮਾਣ ਹੋਵੇਗਾ।
ਜਸਟਿਸ ਮੁਰਲੀਧਰ ਨੂੰ ਵਿਦਾਈ ਦਿੰਦੇ ਹੋਏ, ਦਿੱਲੀ ਹਾਈਕੋਰਟ ਦੇ ਚੀਫ ਜਸਟਿਸ ਡੀਐਨ ਪਟੇਲ ਨੇ ਕਿਹਾ ਕਿ ਉਹ ਦੁਖੀ ਹਨ ਤੇ ਉਨ੍ਹਾਂ ਦੀ ਗੈਰਹਾਜ਼ਰੀ ਹਮੇਸ਼ਾਂ ਮਹਿਸੂਸ ਕੀਤੀ ਜਾਵੇਗੀ। ਦਿੱਲੀ ਸਰਕਾਰ ਦੇ ਵਕੀਲ ਰਾਹੁਲ ਮਹਿਰਾ ਨੇ ਜਸਟਿਸ ਮੁਰਲੀਧਰ ਨੂੰ “ਕਾਫ਼ੀ ਵਿਦਵਾਨ, ਦਲੇਰ, ਨੈਤਿਕ ਤੇ ਇਮਾਨਦਾਰ ਜੱਜ” ਦੱਸਿਆ।

  • 444
  •  
  •  
  •  
  •