ਮੀਂਹ ਅਤੇ ਤੇਜ਼ ਹਵਾਵਾਂ ਕਾਰਨ 2000 ਏਕੜ ਤੋਂ ਵੱਧ ਫਸਲ ਦਾ ਨੁਕਸਾਨ

ਕਿਸਾਨਾਂ ਨੇ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ

ਚੰਡੀਗੜ੍ਹ 7 ਮਾਰਚ (ਏਜੰਸੀਆਂ): ਵੀਰਵਾਰ ਤੋਂ ਸੂਬੇ ‘ਚ ਮੂਸਲਾਧਰ ਮੀਂਹ ਦੇ ਨਾਲ ਤੇਜ਼ ਹਵਾਵਾਂ ਚਲ ਰਹੀਆਂ ਹਨ। ਜਿੱਥੇ ਇੱਕ ਪਾਸੇ ਇਸ ਬਾਰਸ਼ ਨੇ ਇੱਕ ਵਾਰ ਫੇਰ ਮੌਸਮ ‘ਚ ਠੰਢ ਵਧਾ ਦਿੱਤੀ ਹੈ ਉਸ ਦੇ ਨਾਲ ਹੀ ਇਸ ਬਾਰਸ਼ ਨੇ ਕਿਸਾਨਾਂ ਲਈ ਵੱਡੀ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਲਗਾਤਾਰ ਹੋ ਰਹੇ ਮੀਂਹ ਨਾਲ ਕਿਸਾਨਾਂ ਦੀ ਪੱਕੀ ਖੜ੍ਹੀ ਕਣਕ ਨੂੰ ਬਿਛਾ ਦਿੱਤਾ ਹੈ। ਸਿਰਫ ਇਨੀਂ ਨਹੀਂ ਕਿਸਾਨਾਂ ਵੱਲੋਂ ਖੇਤਾਂ ‘ਚ ਲਾਈ ਸਬਜ਼ੀਆਂ ਖ਼ਰਾਬ ਹੋਣ ਨਾਲ ਉਨ੍ਹਾਂ ਨੂੰ ਲੱਖਾਂ ਰੁਪਇਆਂ ਦਾ ਨੁਕਸਾਨ ਹੋ ਰਿਹਾ ਹੈ। ਇਸ ਬਾਰਸ਼ ਦੀ ਤਬਾਹੀ ਕਰਕੇ ਹੁਣ ਸੂਬੇ ਦੇ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਸੂਬੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪੱਕੀ ਖੜ੍ਹੀ ਕਣਕ ਬਿੱਛ ਗਈ ਹੈ।

ਇਸ ਦੇ ਨਾਲ ਹੀ ਕਈਂ ਥਾਂਵਾਂ ‘ਤੇ ਫਿਕਰਮੰਦ ਕਿਸਾਨ ਆਪਣੇ ਖੇਤਾਂ ਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਬਰਨਾਲਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਬਾਰਸ਼ ਨਾਲ ਕਰੀਬ 2000 ਹਜ਼ਾਰ ਏਕੜ ਕਣਕ ਤਬਾਹ ਹੋ ਚੁੱਕੀ ਹੈ। ਬੇਮੌਸਮੀ ਬਾਰਸ਼ ਕਰਕੇ ਹੁਣ ਕਣਕਾਂ ਦਾ ਝਾੜ ਘੱਟ ਨਿਕਲੇਗਾ। ਉਧਰ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਬਾਰਸ਼ ਅਤੇ ਤੇਜ਼ ਹਵਾ ਨੇ ਫਿਕਰ ‘ਚ ਪਾ ਦਿੱਤਾ ਹੈ। ਕਿਉਂਕਿ ਇਸ ਨਾਲ ਉਨ੍ਹਾਂ ਦੀ ਸਬਜ਼ੀਆਂ ਖ਼ਰਾਬ ਹੋਣ ਨਾਲ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝਲਣਾ ਪਏਗਾ। ਇਸ ਹਾਲਾਤ ਨੂੰ ਵੇਖ ਕਿਸਾਨ ਖੇਤਾਂ ‘ਚ ਆਪਣੀ ਫਸਲ ਵੇਖ ਚਿੰਤਤ ਹੈ ਅਤੇ ਉਨ੍ਹਾਂ ਨੇ ਸਰਕਾਰ ਖਿਲਾਫ ਵੀ ਨਾਰਾਜ਼ਗੀ ਜ਼ਿਹਰ ਕੀਤੀ ਹੈ। ਸੂਬਾ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਕੁਦਰਤੀ ਆਫਤ ਕਰਕੇ ਮੁਆਵਜ਼ੇ ਦਾ ਐਲਾਨ ਕਰਨਾ ਚਾਹਿਦਾ ਹੈ।

  • 17
  •  
  •  
  •  
  •