ਕਰੋਨਾ ਵਾਇਰਸ ਦੇ ਡਰ ਕਾਰਨ ਇਰਾਨ ਨੇ ਕੀਤੇ 70 ਹਜ਼ਾਰ ਕੈਦੀ ਰਿਹਾਅ

ਕੋਰੋਨਾ ਦਾ ਕਹਿਰ ਪੂਰੀ ਦੁਨੀਆ ‘ਚ ਫੈਲ ਰਿਹਾ ਹੈ। ਚੀਨ ਤੇ ਇਟਲੀ ਤੋਂ ਬਾਅਦ ਇਰਾਨ ਸਭ ਤੋਂ ਵੱਧ ਇਹ ਵਾਇਰਸ ਪ੍ਰਭਾਵਿਤ ਦੇਸ਼ ਹੈ। ਜਿਸ ਦੇ ਚਲਦਿਆਂ ਇਰਾਨ ਨੇ ਆਪਣੀਆਂ ਜੇਲ੍ਹਾਂ ‘ਚ ਕੈਦ 70 ਹਜ਼ਾਰ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ।
ਇਰਾਨ ਦੇ ਨਿਆਇਕ ਮੁਖੀ ਇਬ੍ਰਾਹਿਮ ਰਈਸੀ ਮੁਤਾਬਕ ਸਮਾਜ ‘ਚ ਅਸੁਰੱਖਿਆ ਦੀ ਭਾਵਨਾ ਨਾ ਪੈਦਾ ਹੋਵੇ ਇਸ ਲਈ ਇਹ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਕੈਦੀ ਰਿਹਾਅ ਕਰਨ ਦਾ ਐਲਾਨ ਸੋਮਵਾਰ ਨੂੰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਰਿਹਾਈ ਅਸਥਾਈ ਤੌਰ ‘ਤੇ ਹੈ ਪਰ ਕੈਦੀਆਂ ਦੀ ਵਾਪਸੀ ਕਦੋਂ ਕਰਨੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਰਾਨ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਘਰ ਵਿਚ ਹੀ ਰਹਿਣ ਦੀ ਹਦਾਇਤ ਦਿੱਤੀ ਹੈ।
ਜਿਕਰਯੋਗ ਹੈ ਕਿ ਪਿਛਲੇ ਦਿਨਾਂ ਵਿਚ ਇਟਲੀ ਵਿਚ 6 ਕੈਦੀਆਂ ਦੀ ਮੌਤ ਹੋ ਗਈ ਸੀ।

  • 551
  •  
  •  
  •  
  •