ਭਾਜਪਾ ‘ਚ ਹੋਏ ਸ਼ਾਮਲ ਹੋਏ ਜਯੋਤੀਰਾਦਿੱਤਿਆ ਸਿੰਧੀਆ

ਜਯੋਤੀਰਾਦਿੱਤਿਆ ਸਿੰਧੀਆ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੀ ਮੌਜੂਦ ਸਨ।
ਮੱਧ ਪ੍ਰਦੇਸ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਰਹੇ ਜਯੋਤੀਰਾਦਿਤਿਆ ਸਿੰਧੀਆ ਨੇ 18 ਸਾਲ ਬਾਅਦ ਪਾਰਟੀ ਨਾਲੋਂ ਰਿਸ਼ਤਾ ਤੋੜ ਲਿਆ ਹੈ। ਹੁਣ ਸਿੰਧੀਆ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ। ਸਿੰਧੀਆ ਦੇ ਇਸ ਫ਼ੈਸਲੇ ਤੋਂ ਬਾਅਦ 22 ਵਿਧਾਇਕਾੰ ਨੇ ਵੀ ਸਪੀਕਰ ਨੂੰ ਅਸਤੀਫ਼ੇ ਭੇਜ ਦਿੱਤੇ ਹਨ ਜਿਸ ਨਾਲ ਕਮਲਨਾਥ ਸਰਕਾਰ ਮੁਸ਼ਕਿਲ ਵਿਚ ਆ ਗਈ ਹੈ।

ਸਿੰਧੀਆ ਦਾ ਕਹਿਣਾ ਹੈ ਕਿ ਉਹਨਾਂ ਨੇ ਪਾਰਟੀ ਨੂੰ ਅਪਣੇ 18 ਸਾਲ ਦਿੱਤੇ ਪਰ ਪਾਰਟੀ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਜਯੋਤੀਰਾਦਿਤਿਆ ਸਿੰਧੀਆ ਨੇ ਹੋਲੀ ਮੌਕੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਸੀ। ਟਵਿੱਟਰ ਤੇ ਸਿੰਧੀਆ ਨੇ ਲਿਖਿਆ ਕਿ ਕਾਂਗਰਸ ਵਿਚ ਰਹਿੰਦੇ ਹੋਏ ਜਨਸੇਵਾ ਨਹੀਂ ਕਰ ਸਕੇ ਸਨ।

ਮੰਗਲਵਾਰ ਸਵੇਰ ਤੋਂ ਮੱਧ ਪ੍ਰਦੇਸ਼ ਦੀ ਰਾਜਨੀਤਿਕ ਰੌਸ਼ਨੀ ਵਿਚ ਇਹ ਚਰਚਾ ਚੱਲ ਰਹੀ ਸੀ ਕਿ ਜੋਤੀਰਾਦਿੱਤਯ ਆਪਣੇ ਪਿਤਾ ਮਾਧਵ ਰਾਓ ਸਿੰਧੀਆ ਦੇ 75 ਵੇਂ ਜਨਮਦਿਨ ‘ਤੇ ਕੁਝ ਵੱਡਾ ਐਲਾਨ ਕਰ ਸਕਦੇ ਹਨ। ਸਿੰਧੀਆ ਨੇ ਦੁਪਹਿਰ ਨੂੰ ਵੀ ਅਜਿਹਾ ਕੁਝ ਕੀਤਾ। ਕਮਲਨਾਥ ਅਤੇ ਦਿਗਵਿਜੈ ਸਿੰਘ ਤੋਂ ਨਾਰਾਜ਼ ਸਿੰਧੀਆ, ਸਰਕਾਰ ਬਣਨ ਤੋਂ ਬਾਅਦ ਤੋਂ ਉਨ੍ਹਾਂ ਦੀ ਅਣਦੇਖੀ ਕਾਰਨ ਦੁਖੀ ਹੋਏ ਸਨ।

  •  
  •  
  •  
  •  
  •