ਦਿੱਲੀ ਪੁਲਿਸ ਨੇ PFI ਦੇ ਚੇਅਰਮੈਨ ਤੇ ਸਕੱਤਰ ਨੂੰ ਕੀਤਾ ਗ੍ਰਿਫਤਾਰ, ਸ਼ਾਹੀਨ ਬਾਗ ‘ਚ ਫੰਡਿੰਗ ਦਾ ਦੋਸ਼ ਲਾਇਆ

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਪੁਲਰ ਫਰੰਟ ਆਫ ਇੰਡੀਆ ਦੇ ਚੇਅਰਮੈਨ ਪਰਵੇਜ਼ ਤੇ ਸਕੱਤਰ ਇਲਿਆਸ ਨੂੰ ਕਥਿਤ ਪੀਐਫਆਈ ਸ਼ਾਹੀਨ ਬਾਗ ਸਬੰਧ ਦੇ ਸਿਲਸਿਲੇ ‘ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਲੀਆਸ ਨੇ ਹੀ ਸ਼ਾਹੀਨ ਬਾਗ ਦੇ ਲੋਕਾਂ ਨੂੰ ਫੰਡ ਮੁਹਈਆ ਕਰਵਾਏ ਸੀ।
ਇਸ ਤੋਂ ਪਹਿਲਾਂ ਪੁਲਿਸ ਨੇ ਦਾਨਿਸ਼ ਨਾਂ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਸੀ। ਦਾਨਿਸ਼ ‘ਤੇ ਦੋਸ਼ ਸੀ ਕਿ ਸੀਏਏ ਤੇ ਐਨਆਰਸੀ ਖਿਲਾਫ ਪੋਸਟਰ ਵੰਡਣ ਨਾਲ ਗਲਤ ਪ੍ਰੋਪੇਗੇਂਡਾ ਫੈਲਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਦਾਨਿਸ਼ ਪੀਐਫਆਈ ਦੀ ਵਿੰਗ ਕਾਉਂਟਰ ਇੰਟੈਲੀਜੇਂਸ ਦਾ ਹੈੱਡ ਹੈ ਤੇ ਜਾਮੀਆ ‘ਚ ਸੀਏਏ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਨੂੰ ਕਾਰਡੀਨੇਟ ਕਰ ਰਿਹਾ ਸੀ।
ਜਿਕਰਯੋਗ ਹੈ ਕਿ ਪਾਪੂਲਰ ਫ਼ਰੰਟ ਆਫ਼ ਇੰਡੀਆ ਮੁਸਲਿਮ ਭਾਈਚਾਰੇ ਦੇ ਹੱਕਾਂ ਅਤੇ ਆਜਾਦੀ ਲਈ ਲੜਨ ਵਾਲੀ ਜਥੇਬੰਦੀ ਹੈ। ਇਸ ਜਥੇਬੰਦੀ ਦਾ ਮਿਸ਼ਨ ਨਵਾਂ ਹਿੰਦੁਸਤਾਨ ਸਥਾਪਿਤ ਕਰਨਾ ਹੈ।

  • 88
  •  
  •  
  •  
  •