WHO ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਿਆ, ਭਾਰਤ ਨੇ 15 ਅਪ੍ਰੈਲ ਤੱਕ ਸਾਰੇ ਟੂਰਿਸਟ ਵੀਜ਼ਾ ਕੀਤੇ ਰੱਦ
WHO Declares Corona Pandemic ਵਿਸ਼ਵ ਸਿਹਤ ਸੰਗਠਨ (World Health Organisation) ਨੇ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ। WHO ਦੇ ਮੁਖੀ ਟੈਡ੍ਰਾਸ ਐਡਨਾਮ ਗੈਬਰੇਯੇਸਸ ਨੇ ਜਨੇਵਾ ‘ਚ ਬੁੱਧਵਾਰ ਨੂੰ ਕਿਹਾ ਕਿ COVID-19 ਨੂੰ ਮਾਹਮਾਰੀ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਦੇ ਤੇਜ਼ੀ ਨਾਲ ਫੈਲਣ ਅਤੇ ਇਸ ਨੂੰ ਕਾਬੂ ਕਰਨ ਨੂੰ ਲੈ ਕੇ ਅਸਫਲਤਾ ‘ਤੇ ਡੂੰਘੀ ਚਿੰਤਾ ਪ੍ਰਗਟਾਈ।
ਗੈਬਰੇਯੇਸਸ ਨੇ ਕਿਹਾ ਕਿ ਸਿਰਫ਼ ਦੋ ਹਫ਼ਤਿਆਂ ‘ਚ ਹੀ ਚੀਨ ਤੋਂ ਬਾਹਰ ਇਸ ਵਾਇਰਸ ਦੀ ਇਨਫੈਕਸ਼ਨ ‘ਚ 13 ਗੁਣਾ ਵਾਧਾ ਹੋਇਆ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ, ਉਨ੍ਹਾਂ ਸਪੱਸ਼ਟ ਕੀਤਾ ਕਿ ਮਹਾਮਾਰੀ ਦੇ ਰੂਪ ‘ਚ ਜਾਂ ਦੁਨੀਆ ਦੇ ਦੂਜੇ ਦੇਸ਼ਾਂ ‘ਚ ਤੇਜ਼ੀ ਨਾਲ ਫੈਲ ਰਹੀ ਬਿਮਾਰੀ ਦੇ ਰੂਪ ‘ਚ ਦਰਸਾਉਣ ਦਾ ਭਾਵ ਇਹ ਨਹੀਂ ਕਿ WHO ਆਪਣੀ ਸਲਾਹ ਬਦਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਦੇਸ਼ਾਂ ਨੂੰ ਇਸ ਵਾਇਰਸ ਨਾਲ ਲੜਨ ਲਈ ਤੁਰੰਤ ਅਤੇ ਹਮਲਾਵਰ ਕਦਮ ਚੁੱਕੇ ਜਾਣ ਦੀ ਲੋੜ ਹੈ।
This is the first pandemic caused by a #coronavirus.
— Tedros Adhanom Ghebreyesus (@DrTedros) March 11, 2020
We cannot say this loudly enough, or clearly enough, or often enough: all countries can still change the course of this pandemic. This is the first pandemic that can be controlled.https://t.co/dIoa4jYAUN
WHO ਦੇ ਮੁਖੀ ਨੇ ਕਿਹਾ ਕਿ ਕਈ ਦੇਸ਼ਾਂ ਨੇ ਇਹ ਦਿਖਾ ਦਿੱਤਾ ਹੈ ਕਿ ਇਸ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਾਇਰਸ ਨਾਲ ਜੂਝ ਰਹੇ ਕਈ ਦੇਸ਼ਾਂ ਲਈ ਇਹ ਚੁਣੌਤੀ ਨਹੀਂ ਹੈ ਕਿ ਕੀ ਉਹ ਅਜਿਹਾ ਕਰ ਸਕਦੇ ਹਨ। ਚੁਣੌਤੀ ਇਹ ਹੈ ਕਿ ਕੀ ਉਹ ਕਰਨਗੇ। ਵਰਨਯੋਗ ਹੈ ਕਿ ਡਬਲਿਊਐੱਚਓ ਨੇ ਬੀਤੇ ਦਿਨੀਂ ਇਸ ਵਾਇਰਸ ਦੇ ਪ੍ਰਭਾਵ ਨੂੰ ਲੈ ਕੇ ਜੋਖ਼ਮ ਵਧਾਉਂਦੇ ਹੋਏ ਕੌਮਾਂਤਰੀ ਪੱਧਰ ‘ਤੇ ਬੇਹੱਦ ਉੱਚ ਪੱਧਰ ‘ਤੇ ਕਰ ਦਿੱਤਾ ਸੀ। ਹੁਣ ਉਸ ਨੂੰ ਇਸ ਮਹਾਮਾਰੀ ਐਲਾਨ ਕਰ ਕੇ ਵਿਸ਼ਵ ਭਾਈਚਾਰੇ ਨੂੰ ਸੁਚੇਤ ਕਰ ਦਿੱਤਾ ਹੈ।
ਇਧਰ ਭਾਰਤ ‘ਚ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 15 ਅਪ੍ਰੈਲ ਤੱਕ ਮੌਜੂਦਾ ਟੂਰਿਸਟ ਵੀਜ਼ਾ ਰੱਦ ਕਰ ਦਿੱਤੇ ਹਨ। ਇਸ ਦਾ ਮਤਲਬ ਹੈ ਕਿ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਦੇ ਭਾਰਤ ਆਉਣ ਉੱਤੇ ਰੋਕ ਲਾ ਦਿੱਤੀ ਗਈ ਹੈ। OCI ਕਾਰਡ ਹੋਲਡਰ 15 ਅਪ੍ਰੈਲ ਤੱਕ ਭਾਰਤ ਨਹੀਂ ਆ ਸਕਣਗੇ। ਇਹ ਫ਼ੈਸਲਾ 13 ਮਾਰਚ, 2020, ਦੀ ਅੱਧੀ ਰਾਤ ਤੋਂ ਹੀ ਭਾਰਤ ਤੋਂ ਲਾਗੂ ਹੋ ਜਾਵੇਗਾ।
Indian Embassy in United States issued an advisory on travel to India, in the wake of #CoronaVirus. pic.twitter.com/WkOLh5Tenb
— ANI (@ANI) March 11, 2020