31 ਮਾਰਚ ਤੱਕ ਬੰਦ ਰਹਿਣਗੇ ਰੈਸਟੋਰੈਂਟ, ਕਲੱਬ ਅਤੇ ਸਿਨੇਮਾ ਘਰ: ਸਿਹਤ ਮੰਤਰੀ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਚੱਲਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਜਿੰਮ, ਰੈਸਟੋਰੈਂਟ, ਕਲੱਬ, ਸਿਨੇਮਾਘਰ, ਸ਼ਾਪਿੰਗ ਮਾਲ ਨੂੰ 31 ਮਾਰਚ ਤੱਕ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਵਰਣਨਯੋਗ ਹੈ ਕਿ ਇਸ ਵਾਇਰਸ ਦੇ ਭਾਰਤ ਵਿਚ 90 ਦੇ ਕਰੀਬ ਪੀੜਤ ਹੋ ਗਏ ਹਨ। ਜਿਸ ਦੇ ਕਾਰਨ ਸੂਬੇ ਸਮੇਤ ਸਾਰੇ ਭਾਰਤ ਵਿਚ ਬਚਾਅ ਕਾਰਜ ਹਿੱਤ ਕਦਮ ਪੁੱਟੇ ਜਾ ਰਹੇ ਹਨ।

  • 126
  •  
  •  
  •  
  •