ਕੋਰੋਨਾਵਾਇਰਸ: ਭਾਰਤ ਵਿੱਚ ਹੋਈ ਤੀਸਰੀ ਮੌਤ, ਹੁਣ ਤੱਕ 125 ਪੌਜੀਟਿਵ ਕੇਸ

ਕਰੋਨਾਵਾਇਰਸ ਦਾ ਪ੍ਰਕੋਪ ਹੁਣ ਭਾਰਤ ‘ਚ ਵੀ ਪ੍ਰਤੱਖ ਨਜ਼ਰ ਆਉਣ ਲੱਗ ਗਿਆ ਹੈ। ਜਾਣਕਾਰੀ ਮੁਤਾਬਕ 64 ਸਾਲਾ ਕੋਰੋਨਾਵਾਇਰਸ ਮਰੀਜ਼ ਦੀ ਮੁੰਬਈ ਦੇ ਕਸਤੂਰਬਾ ਹਸਪਤਾਲ ‘ਚ ਮੌਤ ਹੋਈ ਹੈ।

ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਕਰਨਾਟਕ ਦੇ ਕਲਬੁਰਗੀ ‘ਚ ਹੋਈ ਸੀ। 76 ਸਾਲਾ ਇਹ ਸ਼ਖ਼ਸ ਸਊਦੀ ਅਰਬ ਤੋਂ ਭਾਰਤ ਪਰਤੇ ਸਨ।

ਕੋਰੋਨਾਵਾਇਰਸ ਨਾਲ ਭਾਰਤ ‘ਚ ਦੂਸਰੀ ਮੌਤ 68 ਸਾਲ ਦੀ ਔਰਤ ਦੀ ਦਿੱਲੀ ਦੇ ਆਰਐਮਐਲ ਹਸਪਤਾਲ ‘ਚ ਹੋਈ ਸੀ। ਸਰਕਾਰ ਦਾ ਕਹਿਣਾ ਹੈ ਕਿ ਇਸ ਔਰਤ ਦੇ ਬੇਟੇ 5 ਫ਼ਰਵਰੀ ਤੋਂ 22 ਫ਼ਰਵਰੀ ਤੱਕ ਵਿਦੇਸ਼ ‘ਚ ਸੀ। 23 ਫ਼ਰਵਰੀ ਨੂੰ ਸਵਿਜ਼ਰਲੈਂਡ ਅਤੇ ਇਟਲੀ ਤੋਂ ਹੁੰਦੇ ਹੋਏ ਭਾਰਤ ਪਰਤੇ ਸਨ।

ਭਾਰਤ ‘ਚ ਹੁਣ ਤੱਕ ਵਾਇਰਸ ਦੀ ਲਾਗ ਦੇ 125 ਪੌਜੀਟਿਵ ਕੇਸ ਸਾਹਮਣੇ ਆ ਚੁੱਕੇ ਹਨ।

  •  
  •  
  •  
  •  
  •