ਕਰੋਨਾਵਾਇਰਸ ਤੋਂ ਬਚਾਉਣ ਲਈ ਖ਼ਾਲਾਸਾ ਏਡ ਅਤੇ ਸਰਬੱਤ ਦਾ ਭਲਾ ਟਰੱਸਟ ਨੇ ਕੀਤੀ ਵੱਡੀ ਪਹਿਲਕਦਮੀ

ਜਿੱਥੇ ਕਰੋਨਾਵਾਇਰਸ ਕਰਕੇ ਪੂਰੀ ਦੁਨੀਆਂ ਸਹਿਮ ਵਿਚ ਹੈ, ਉੱਥੇ ਹੀ ਕੁੱਝ ਸਿੱਖ ਸੰਸਥਾਵਾਂ ਇਸ ਭੈਅ ਤੋਂ ਮੁਕਤ ਹੋ ਕੇ ਲੋਕਾਂ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਹਨ।
ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਘਰਾਂ ਵਿੱਚ ਰਹਿਣ ਲਈ ਮਜਬੂਰ ਬਜ਼ੁਰਗਾਂ ਦੀ ਮਦਦ ਵਾਸਤੇ ਖਾਲਸਾ ਏਡ ਨੇ ਪਹਿਲਕਦਮੀ ਕੀਤੀ ਹੈ। ਜਿਸ ਦੇ ਲਈ ਖਾਲਸਾ ਏਡ ਵੱਲੋਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਾਸਤੇ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ‘ਤੇ ਲੋੜਵੰਦ ਸੰਪਰਕ ਕਰਕੇ ਰਾਹਤ ਸਮੱਗਰੀ ਲੈ ਸਕਦੇ ਹਨ। ਇਸ ਤੋਂ ਬਿਨਾਂ ਖਾਲਸਾ ਏਡ ਵੱਲੋਂ ਹੋਰ ਵੀ ਸਮਾਜਿਕ ਸੰਗਠਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਜਾਵੇ ਤੇ ਗਰੋਸਰੀ ਸਟੋਰਾਂ ਤੇ ਭੀੜ ਨਾ ਵਧਾਈ ਜਾਵੇ ਤਾਂ ਜੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਖਾਲਸਾ ਏਡ ਵੱਲੋਂ ਜਾਰੀ ਕੀਤੀ ਗਏ ਹੈਪਲ ਲਾਈਨ ਨੰਬਰਾਂ ਦੀ ਸੂਚੀ


ਇਸੇ ਤਰ੍ਹਾਂ ਹੀ ਪੰਜਾਬ ਵਿਚ ਇਸ ਵਾਇਰਸ ਤੋਂ ਬਚਾਉਣ ਲਈ ਸਮਾਜ ਸੇਵਕ ਡਾ.ਐੱਸ.ਪੀ. ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ‘ਚ ਵੱਖ-ਵੱਖ ਜਨਤਕ ਥਾਵਾਂ ‘ਤੇ ਲੋਕਾਂ ਦੇ ਹੱਥ ਧੁਵਾਉਣ ਲਈ ਪਾਣੀ ਦੇ ਟੈਂਕਰ ਖੜ੍ਹੇ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ,ਬੱਸ ਅੱਡੇ, ਵੱਡੇ ਹਸਪਤਾਲ, ਜ਼ਿਲ੍ਹਾ ਕਚਹਿਰੀਆਂ ਆਦਿ ਵਰਗੀਆਂ ਥਾਵਾਂ ਦੀ ਸ਼ਨਾਖ਼ਤ ਕਰਕੇ ਉੱਥੇ ਟੂਟੀਆਂ ਲੱਗੇ ਵੱਡੇ ਪਾਣੀ ਦੇ ਟੈਂਕਰਾਂ ਦੀ ਵਿਵਸਥਾ ਕਰਨ ਤੋਂ ਇਲਾਵਾ ਸਾਬਣ ਵੀ ਮੁਹੱਈਆ ਕਰਵਾਇਆ ਜਾਵੇਗਾ ।

  •  
  •  
  •  
  •  
  •