ਬਰਤਾਨੀਆ ‘ਚ 5 ਲੱਖ ਤੇ ਅਮਰੀਕਾ ਵਿਚ 22 ਲੱਖ ਲੋਕਾਂ ਦੀ ਹੋ ਸਕਦੀ ਹੈ ਮੌਤ : ਸੋਧ ਰਿਪੋਰਟ

ਲੰਡਨ. : ਇੱਕ ਬਰਤਾਨਵੀ ਸੋਧ ਰਿਪੋਰਟ ਵਿਚ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿਚ ਕੋਰੋਨਾ ਕਾਰਨ ਅਮਰੀਕਾ ਵਿਚ 22 ਲੱਖ ਅਤੇ ਬਰਤਾਨੀਆ ਵਿਚ 5 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ।
ਬ੍ਰਿਟਿਸ਼ ਸੋਧ ਰਿਪੋਰਟ ਦੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਨਾਲ ਨਿਪਟਣ ਦੇ ਲਈ ਹੋਰ ਜ਼ਿਆਦਾ ਸਖ਼ਤ ਕਦਮ ਚੁੱਕੇ ਹਨ। ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬ੍ਰਿਟੇਨ ਵਿਚ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਵਿਭਿੰਨ ਬਿਮਾਰੀਆਂ ਨਾਲ ਜੂਝ ਰਹੇ 70 ਲੱਖ ਲੋਕਾਂ ਨੂੰ ਅਲੱਗ ਅਲੱਗ ਰਹਿਣ ਦੇ ਲਈ ਕਿਹਾ ਹੈ। ਇਹ ਅਧਿਐਨ ਇੰਪੀਰੀਅਲ ਕਾਲਜ ਲੰਡਨ ਵਿਚ ਪ੍ਰੋਫੈਸਰ ਨੀਲ ਫਰਗੁਸਨ ਨੇ ਇਟਲੀ ਕੋਰੋਨਾ ਦੇ ਅੰਕੜਿਆਂ ਦੇ ਆਧਾਰ ‘ਤੇ ਕੀਤਾ ਹੈ।
ਫਰਗੁਸਨ ਦੀ ਟੀਮ ਨੇ ਕਿਹਾ ਕਿ ਜੇਕਰ ਇਸ ਬਿਮਾਰੀ ਨੂੰ ਰੋਕਣ ਦੀ ਕੋਸ਼ਿਸ਼ਾਂ ਨਹੀਂ ਕੀਤੀ ਗਈ ਤਾਂ ਬਰਤਾਨੀਆ ਵਿਚ 5 ਲੱਖ ਅਤੇ ਅਮਰੀਕਾ ਵਿਚ 22 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਅਧਿਐਨ ਵਿਚ ਕਿਹਾ ਗਿਆ ਕਿ ਸਰਕਾਰ ਦੀ ਕੋਰੋਨਾ ਬਾਰੇ ਪਹਿਲੀ ਯੋਜਨਾ ਦੇ ਨਾਲ ਵੀ ਕਰੀਬ 250,000 ਲੋਕਾਂ ਦੀ ਮੌਤ ਹੋ ਸਕਦੀ ਹੈ। ਇਸ ਤੋਂ ਇਲਾਵਾ ਸਿਹਤ ਸੇਵਾਵਾਂ ‘ਤੇ ਵੀ ਭਾਰ ਜ਼ਿਆਦਾ ਵਧ ਜਾਵੇਗਾ।

  • 858
  •  
  •  
  •  
  •