ਕਰੋਨਾਵਾਇਰਸ ਦੇ ਡਰੋਂ ਪੰਜਾਬੀ ਨੌਜਵਾਨ ਨੇ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਮਾਰੀ ਛਾਲ, ਹੋਈ ਮੌਤ

ਬੁੱਧਵਾਰ ਨੂੰ ਇੱਕ ਕੋਰੋਨਾ ਦੇ ਸ਼ੱਕੀ ਨੌਜਵਾਨ ਨੇ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਤਨਵੀਰ ਸਿੰਘ ਦੀ ਉਮਰ 35 ਸਾਲ ਹੈ। ਉਹ ਬੁੱਧਵਾਰ ਨੂੰ ਸਿਡਨੀ ਤੋਂ ਏਅਰ ਇੰਡੀਆ ਦੀ ਇੱਕ ਫਲਾਈਟ ਰਾਹੀਂ ਵਾਪਸ ਦੇਸ਼ ਪਰਤਿਆ ਸੀ। ਹਵਾਈ ਅੱਡੇ ‘ਤੇ ਕੋਰੋਨਾ ਸ਼ੱਕੀ ਪਾਏ ਜਾਣ ‘ਤੇ ਉਸ ਨੂੰ ਸਫ਼ਦਰਜੰਗ ਹਸਪਤਾਲ ਭੇਜ ਦਿੱਤਾ ਗਿਆ।


ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਿਛਲੇ ਇੱਕ ਸਾਲ ਤੋਂ ਆਸਟ੍ਰੇਲੀਆ ਦੇ ਸਿਡਨੀ ‘ਚ ਰਹਿ ਰਿਹਾ ਸੀ। ਉਹ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਸੀ। ਉਹ 18 ਮਾਰਚ ਬੁੱਧਵਾਰ ਦੀ ਰਾਤ ਨੂੰ ਏਅਰ ਇੰਡੀਆ ਦੇ ਜਹਾਜ਼ AI301 ਰਾਹੀਂ ਦਿੱਲੀ ਹਵਾਈ ਅੱਡੇ ‘ਤੇ ਉੱਤਰਿਆ ਸੀ। ਉਸ ਨੂੰ ਸਿਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਕੋਰੋਨਾ ਦਾ ਸ਼ੱਕੀ ਮੰਨਦੇ ਹੋਏ ਹਵਾਈ ਅੱਡੇ ਤੋਂ ਸਫ਼ਦਰਜੰਗ ਹਸਪਤਾਲ ਭੇਜ ਦਿੱਤਾ ਗਿਆ। ਉਸ ਨੂੰ ਰਾਤ 9 ਵਜੇ ਸਫ਼ਦਰਜੰਗ ਹਸਪਤਾਲ ਲਿਆਂਦਾ ਗਿਆ ਸੀ।

  •  
  •  
  •  
  •  
  •