ਕਰੋਨਾਵਾਇਰਸ: ਬੀਸੀ (ਕੈਨੇਡਾ) ‘ਚ 45 ਅਤੇ ਨਿਊਜ਼ੀਲੈਂਡ ‘ਚ 8 ਨਵੇਂ ਕੇਸਾਂ ਦੀ ਪੁਸ਼ਟੀ

ਬੀ.ਸੀ. ਦੀ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਬੀ.ਸੀ. ਵਿਚ ਕੋਰੋਨਾਵਾਇਰਸ ਦੇ 45 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਸੂਬੇ ਵਿਚ ਪੀੜਤਾਂ ਦੀ ਕੁੱਲ ਗਿਣਤੀ 231 ਹੋ ਗਈ ਹੈ।
ਸਿਹਤ ਅਧਿਕਾਰੀ ਅਨੁਸਾਰ ਵੈਨਕੂਵਰ ਕੋਸਟਲ ਹੈਲਥ ਵਿੱਚ ਹੁਣ 144, ਫਰੇਜ਼ਰ ਹੈਲਥ ਵਿੱਚ 58, ਵੈਨਕੂਵਰ ਆਈਲੈਂਡ ਲਈ 16, ਅੰਦਰਲੇ ਹਿੱਸੇ ਵਿਚ 9 ਅਤੇ ਉੱਤਰੀ ਵੈਨਕੂਵਰ ਵਿੱਚ 4 ਵਿਅਕਤੀ ਕੋਰੋਨਾਵਾਇਰਸ ਤੋਂ ਪੀੜਤ ਹਨ।
ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਦੇ 8 ਹੋਰ ਕੇਸ ਮਿਲਣ ਦੀ ਪੁਸ਼ਟੀ ਹੋਈ ਹੈ । ਜਿਨ੍ਹਾਂ ਵਿਚੋਂ 2 ਕੇਸ ਸਾਊਥਲੈਂਡ, 2 ਟਾਰਾਨਾਕੀ, 1 ਰੋਟਾਰੂਆ, 2 ਆਕਲੈਂਡ, ਅਤੇ 1 ਕੇਸ ਨਾਰਥਲੈਂਡ ਵਿਚ ਹੈ। ਨਿਊਜੀਲੈਂਡ ਵਿਚ ਇਸ ਵੇਲੇ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 28 ਹੋ ਗਈ ਹੈ।

  •  
  •  
  •  
  •  
  •