ਚੰਡੀਗੜ੍ਹ: 23 ਸਾਲਾ ਲੜਕੀ ਦਾ ਕੋਰੋਨਾਵਾਇਰਸ ਟੈਸਟ ਆਇਆ ਪਾਜ਼ੀਟਿਵ

ਚੰਡੀਗੜ੍ਹ: ਸਿਹਤ ਵਿਭਾਗ ਦੇ ਅਨੁਸਾਰ ਪੀਜੀਆਈ ਦੇ ਵਾਇਰੋਲਾਜੀ ਵਿਭਾਗ ਵਿੱਚ ਕੀਤੀ ਗਈ ਜਾਂਚ ‘ਚ ਮਰੀਜ਼ ਦੀ ਰਿਪੋਰਟ ਪਾਜੀਟਿਵ ਆਈ ਹੈ। ਚੰਡੀਗੜ੍ਹ ਵਾਸੀ 23 ਸਾਲਾ ਲੜਕੀ ਬੀਤੇ ਐਤਵਾਰ 15 ਮਾਰਚ ਦੀ ਸਵੇਰ ਇੰਗਲੈਂਡ ਦੇ ਲੰਦਨ ਤੋਂ ਵਾਪਸ ਆਈ ਸੀ। ਉਸ ਨੂੰ ਸੋਮਵਾਰ ਨੂੰ ਸਰਦੀ-ਜੁਕਾਮ ਦੀ ਸ਼ਿਕਾਇਤ ‘ਤੇ ਜੀਐਮਸੀਐਚ ਵਿੱਚ ਦਾਖਲ ਕਰਵਾਇਆ ਗਿਆ ਸੀ।
ਬੁੱਧਵਾਰ ਨੂੰ ਇੱਕ ਦਿਨ ‘ਚ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ 28 ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ‘ਚ ਇਹ ਇੱਕ ਦਿਨ ‘ਚ ਪੀੜਤਾਂ ਦੀ ਸਭ ਤੋਂ ਵੱਧ ਗਿਣਤੀ ਹੈ।

  • 100
  •  
  •  
  •  
  •