ਨਿਰਭਿਆ ਕਾਂਡ: 7 ਸਾਲ ਬਾਅਦ ਚਾਰੇ ਦੋਸ਼ੀਆਂ ਨੂੰ ਮਿਲੀ ਫਾਂਸੀ

ਤਿਹਾੜ ਜੇਲ ਦੇ ਫਾਂਸੀ ਘਰ ‘ਚ ਅੱਜ ਸ਼ੁੱਕਰਵਾਰ ਸਵੇਰੇ ਠੀਕ 5.30 ਵਜੇ ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ। ਨਿਰਭਿਆ ਦੇ ਚਾਰੇ ਦੋਸ਼ੀ ਵਿਨੇ, ਅਕਸ਼ੈ, ਮੁਕੇਸ਼ ਅਤੇ ਪਵਨ ਨੂੰ ਇਕੱਠੇ ਫਾਂਸੀ ‘ਤੇ ਲਟਕਾਇਆ ਗਿਆ। ਨਿਰਭੈਆ ਦੇ ਦੋਸ਼ੀ ਮੁਕੇਸ਼ ਦੇ ਪਰਿਵਾਰ ਨੇ ਤਿਹਾੜ ਜੇਲ੍ਹ ‘ਚ ਆਖ਼ਰੀ ਮੁਲਾਕਾਤ ਵੀ ਨਹੀਂ ਕੀਤੀ।
ਜਾਣਕਾਰੀ ਅਨੁਸਾਰ ਲਾਸ਼ਾਂ 30 ਮਿੰਟਾਂ ਉਸੇ ਤਰ੍ਹਾਂ ਲਟਕਦੀਆਂ ਰਹੀਆਂ, ਤਕਰੀਬਨ 6 ਕੁ ਵਜੇ ਡਾਕਟਰਾਂ ਨੇ ਲਾਸ਼ਾਂ ਦੀ ਜਾਂਚ ਕਰਕੇ ਮਿ੍ਤਕ ਕਰਾਰ ਦੇ ਦਿੱਤਾ। ਪੋਸਟਮਾਰਟਮ ਤੋਂ ਬਾਅਦ ਮਿ੍ਤਕ ਦੇਹਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ।

  • 119
  •  
  •  
  •  
  •