ਮੱਧ ਪ੍ਰਦੇਸ: 15 ਮਹੀਨੇ ‘ਚ ਡਿੱਗੀ ਕਾਂਗਰਸ ਦੀ ਸਰਕਾਰ, ਜਾਣੋ ਪੂਰਾ ਮਾਮਲਾ

ਮੱਧ ਪ੍ਰਦੇਸ਼ ‘ਚ ਜਾਰੀ ਸਿਆਸੀ ਸੰਕਟ ਵਿਚਕਾਰ ਮੁੱਖ ਮੰਤਰੀ ਕਮਲਨਾਥ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਕਮਲਨਾਥ ਨੇ ਫ਼ਲੋਰ ਟੈਸਟ ਦਾ ਸਾਹਮਣਾ ਕੀਤੇ ਬਗੈਰ ਹੀ ਇਹ ਐਲਾਨ ਕਰ ਦਿੱਤਾ।
ਦਰਅਸਲ, ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਬਾਰੇ ਵੱਡਾ ਫ਼ੈਸਲਾ ਦਿੰਦਿਆਂ ਕਮਲਨਾਥ ਸਰਕਾਰ ਨੂੰ ਅੱਜ ਸ਼ਾਮ 5 ਵਜੇ ਤੱਕ ਫਲੋਰ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਕਮਲਨਾਥ ਸਰਕਾਰ ਨੂੰ ਫ਼ੋਲੋਰ ਟੈਸਟ ਕਰਵਾਉਣਾ ਸੀ। ਪਰ ਫ਼ਲੋਰ ਟੈਸਟ ਤੋਂ ਪਹਿਲਾਂ ਹੀ ਕਮਲਨਾਥ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਪੂਰਾ ਮਾਮਲਾ ਇਸ ਤਰ੍ਹਾਂ ਹੈ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ‘ਚ 230 ਵਿਧਾਇਕ ਹਨ। ਇਨ੍ਹਾਂ ਵਿੱਚੋਂ 24 ਸੀਟਾਂ ਖਾਲੀ ਹਨ। 206 ਵਿਧਾਇਕਾਂ ਦੇ ਸਦਨ ਵਿੱਚ ਬਹੁਮਤ ਲਈ 104 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ। ਭਾਜਪਾ ਦੇ 107 ਵਿਧਾਇਕ ਹਨ। 92 ਕਾਂਗਰਸ ਅਤੇ ਸਪਾ, ਬਸਪਾ ਅਤੇ ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਇਹ ਅੰਕੜਾ ਸਿਰਫ਼ 99 ਤੱਕ ਪਹੁੰਚਦਾ ਹੈ।

  •  
  •  
  •  
  •  
  •