ਕੋਰੋਨਾਵਾਇਰਸ: ਪਾਕਿਸਤਾਨ ‘ਚ ਪੀੜ੍ਹਤਾਂ ਦੀ ਗਿਣਤੀ 450 ਤੋਂ ਟੱਪੀ

ਪਾਕਿਸਤਾਨ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ ਅੱਜ ਸਵੇਰੇ 11 ਵਜੇ ਤੱਕ 453 ਤੱਕ ਪਹੁੰਚ ਗਈ। ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬਾ ਸਿੰਧ ‘ਚ 245, ਖ਼ੈਬਰ ਪਖਤੂਨਖਵਾ ‘ਚ 23, ਬਲੋਚਿਸਤਾਨ ‘ਚ 81, ਪੀ. ਓ. ਕੇ. ਅਤੇ ਗਿਲਗਿਤ-ਬਾਲਟਿਸਤਾਨ ‘ਚ 24, ਇਸਲਾਮਾਬਾਦ ‘ਚ 2 ਅਤੇ ਲਹਿੰਦੇ ਪੰਜਾਬ ‘ਚ 78 ਵਿਅਕਤੀਆਂ ‘ਚ ਲਾਗ ਦੀ ਪੁਸ਼ਟੀ ਹੋਈ ਹੈ।i

ਦੱਸਣਯੋਗ ਹੈ ਕਿ ਦੁਨੀਆਂ ਭਰ ਵਿਚ ਹੁਣ ਤੱਕ 10 ਹਜਾਰ ਦੇ ਕਰੀਬ ਇਸ ਨਾਲ ਮਰ ਚੁੱਕੇ ਹਨ।

  •  
  •  
  •  
  •  
  •