ਜਾਣੋ ਪੰਜਾਬ ਸਮੇਤ ਵਿਸ਼ਵ ਭਰ ‘ਚ ਕਰੋਨਾਵਾਇਰਸ ਦੀ ਕਰੋਪੀ ਦੇ ਤਾਜ਼ਾ ਅੰਕੜੇ

ਕਰੋਨਾਵਾਇਰਸ ਦਿਨੋ-ਦਿਨ ਆਪਣੇ ਪੈਰ ਪਸਾਰ ਰਿਹਾ ਹੈ। ਬਾਕੀ ਦੇਸ਼ਾਂ ਤੋਂ ਬਾਅਦ ਹੁਣ ਇਸਨੇ ਭਾਰਤ ਵਿਚ ਵੀ ਆਪਣੀ ਮਾਰ ਪਾਉਣੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਮੋਬਾਇਲ ਐਪ ਦੇ ਅਨੁਸਾਰ ਪੰਜਾਬ ਵਿਚ ਹੁਣ ਤੱਕ 12 ਕੇਸ ਪਾਜ਼ੀਟਿਵ ਹਨ ਅਤੇ 23 ਮਾਮਲੇ ਸ਼ੱਕ ਅਧੀਨ ਹਨ। ਪੰਜਾਬ ਵਿਚ ਇਸ ਵਾਇਰਸ ਨਾਲ ਨਵਾਂ ਸ਼ਹਿਰ ਨੇੜਲੇ ਇੱਕ ਪਿੰਡ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।


ਜ਼ਿਕਰਯੋਗ ਹੈ ਕਿ ਪਾਜ਼ੀਟਿਵ ਕੇਸ ਵਾਲੇ ਪੀੜਤ ਵਿਅਕਤੀ ਸੂਬੇ ਦੇ ਅੰਮ੍ਰਿਤਸਰ, ਮੁਹਾਲੀ, ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਦੇ ਵਸਨੀਕ ਹਨ। ਜ਼ਿਆਦਾਤਰ ਇਹ ਵਿਅਕਤੀ ਹਨ ਜੋ ਬਾਹਰਲੇ ਦੇਸ਼ਾਂ ਦੀ ਯਾਤਰਾ ਕਰਕੇ ਆਏ ਹਨ ਜਾਂ ਯਾਤਰਾ ਕਰਕੇ ਆਉਣ ਵਾਲਿਆਂ ਦੇ ਨਿਕਟੀ ਸਨ।
ਭਾਰਤ ਵਿਚ ਹੁਣ ਤੱਕ 275 ਉਹ ਮਰੀਜ਼ ਹਨ ਜਿਨ੍ਹਾਂ ਦੀ ਇਸ ਵਾਇਰਸ ਨਾਲ ਰੋਗੀ ਹੋਣ ਦੀ ਪੁਸ਼ਟੀ ਹੋ ਗਈ ਹੈ ਅਤੇ ਦੇਸ਼ ‘ਚ ਇਸ ਨਾਲ ਹੁਣ ਤੱਕ 5 ਮੌਤਾਂ ਹੋਈਆਂ ਗਈਆਂ ਹਨ।
ਹਾਲਾਂਕਿ ਵਿਸ਼ਵ ਭਰ ‘ਚ ਕਰੋਨਵਾਇਰਸ ਨਾਲ ਪੀੜ੍ਹਤਾਂ ਦੀ ਗਿਣਤੀ 2,82,769 ਹੈ ਅਤੇ ਇਸ ਨਾਲ ਦੁਨੀਆਂ ਵਿਚ ਹੁਣ ਤੱਕ ਰਿਕਾਰਡ ਮੌਤਾਂ ਦੀ ਗਿਣਤੀ 11,822 ਹੈ।
ਦੱਸਣਯੋਗ ਹੈ ਕਿ ਵਾਇਰਸ ਦੀ ਸ਼ੁਰੂਆਤ ਵਾਲੇ ਦੇਸ਼ ਚੀਨ ਨਾਲੋਂ ਇਟਲੀ ਵਿਚ ਮੌਤਾਂ ਦੀ ਗਿਣਤੀ ਵਧ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਉਪਰੋਕਤ ਅੰਕੜੇ ਦਿਨ ਸ਼ਨੀਵਾਰ, ਸ਼ਾਮ 5 ਵਜੇ ਤੱਕ ਦੇ ਹਨ।

  • 229
  •  
  •  
  •  
  •