ਬਿੱਲ ਗੇਟਸ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦਾਨ ਕੀਤੇ 100 ਮਿਲੀਅਨ ਡਾਲਰ

ਮਾਈਕ੍ਰੋਸਾਫਟ ਦੇ ਸੰਸਥਾਪਕ ਬਿੱਲ ਗੇਟਸ ਨੇ ਕਿਹਾ ਹੈ ਕਿ ਬਿੱਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਦੁਨੀਆ ਭਰ ‘ਚ ਕੋਰੋਨਵਾਇਰਸ ਨਾਲ ਨਜਿੱਠਣ ਲਈ ਵਚਨਬੱਧ ਹੈ। ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਗੇਟਸ ਨੇ ਵਾਇਰਸ ਨਾਲ ਲੜਨ ਲਈ 100 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਸ ਦੇ ਵਾਸ਼ਿੰਗਟਨ ਸ਼ਹਿਰ ਲਈ 50 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।

ਗੇਟਸ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਦੇਸਾਂ ‘ਚ ਕੋਰੋਨਾ ਬਚਾਅ ਉਪਕਰਣ ਉਪਲਬਧ ਹੋਣ। ਅਸੀਂ ਫਰਵਰੀ ‘ਚ ਬਹੁਤ ਸਾਰੀਆਂ ਚੀਜ਼ਾਂ ਲਈ 1000 ਕਰੋੜ ਰੁਪਏ ਦਿੱਤੇ ਤੇ ਜਾਰੀ ਕਰਦੇ ਰਹਾਂਗੇ। ਸਾਡੀ ਪ੍ਰਾਥਮਿਕਤਾ ਵਿੱਚ ਦਵਾਈਆਂ ਤੇ ਟੀਕੇ ਬਣਾਉਣ ਦੀ ਕਾਫ਼ੀ ਸਮਰੱਥਾ ਰੱਖਣਾ ਹੈ, ਤਾਂ ਜੋ ਇਹ ਵੱਧ ਤੋਂ ਵੱਧ ਲੋਕਾਂ ਲਈ ਮਦਦਗਾਰ ਸਾਬਤ ਹੋ ਸਕੇ।

  • 165
  •  
  •  
  •  
  •